ਦਸੰਬਰ ’ਚ ਮਿਲ ਜਾਵੇਗਾ UGC ਨੂੰ ਨਵਾਂ ਪ੍ਰਧਾਨ, ਸਿੱਖਿਆ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਨਵੀਂ ਦਿੱਲੀ ,4 ਨਵੰਬਰ (ਪੀ.ਵੀ ਨਿਊਜ਼) ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੂੰ ਨਵੇਂ ਪ੍ਰਧਾਨ ਲਈ ਇਸ ਵਾਰ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਸਿੱਖਿਆ ਮੰਤਰਾਲੇ ਨੇ ਮੌਜੂਦਾ ਪ੍ਰਧਾਨ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਇਸ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਦਸੰਬਰ ਦੇ ਅੰਤ ਤਕ ਯੂਜੀਸੀ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਇਸ ਵਿਚਾਲੇ ਸਿੱਖਿਆ ਮੰਤਰਾਲੇ ਨੇ ਨਵੇਂ ਪ੍ਰਧਾਨ ਲਈ ਇਸ ਵਾਰ ਕੁਝ ਨਵੇਂ ਮਾਪਦੰਡ ਵੀ ਤੈਅ ਕੀਤੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਇਨੋਵੇਸ਼ਨ ਨਾਲ ਜੁੜੇ ਕੰਮਾਂ ਸਮੇਤ ਵਿਸ਼ਵ ਪੱਧਰੀ ਤਜਰਬਾ ਜ਼ਰੂਰੀ ਹੋਵੇਗਾ।

ਸਿੱਖਿਆ ਮੰਤਰਾਲੇ ਨੇ ਯੂਜੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਸ ਤਹਿਤ ਯੋਗ ਅਰਜ਼ੀਦਾਤਿਆਂ ਤੋਂ 30 ਨਵੰਬਰ ਤਕ ਅਰਜ਼ੀਆਂ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ, ਚੋਣ ਕਮੇਟੀ ਨੂੰ ਇਹ ਅਧਿਕਾਰ ਵੀ ਦਿੱਤਾ ਗਿਆ ਹੈ ਕਿ ਉਹ ਅਰਜ਼ੀ ਤੋਂ ਇਲਾਵਾ ਵੀ ਬਾਹਰ ਦੇ ਕਿਸੇ ਯੋਗ ਵਿਅਕਤੀ ਦੇ ਨਾਂ ’ਤੇ ਵਿਚਾਰ ਕਰ ਸਕਦੀ ਹੈ। ਮੰਤਰਾਲੇ ਦਾ ਇਸ ਵਾਰ ਯੂਜੀਸੀ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਇਸ ਲਈ ਵੀ ਫੋਕਸ ਹੈ ਕਿਉਂਕਿ ਉੱਚ ਸਿੱਖਿਆ ਦੇ ਖੇਤਰ ਵਿਚ ਨਵੀਂ ਰਾਸ਼ਟਰੀ ਨੀਤੀ ਨੂੰ ਤੇਜ਼ੀ ਨਾਲ ਅਪਣਾਉਣ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿਚ ਨਵਾਂ ਪ੍ਰਧਾਨ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਪੂਰੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਸਕੇ। ਵੈਸੇ ਵੀ ਰਾਸ਼ਟਰੀ ਸਿੱਖਿਆ ਨੀਤੀ ਜ਼ਰੀਏ ਸਰਕਾਰ ਜਿਨ੍ਹਾਂ ਵੱਡੇ ਬਦਲਾਵਾਂ ਅਤੇ ਛੇਤੀ ਚੰਗੇ ਨਤੀਜਿਆਂ ਦੀ ਉਮੀਦ ਲਗਾਏ ਬੈਠੀ ਹੈ, ਉਹ ਉੱਚ ਸਿੱਖਿਆ ਨਾਲ ਮਿਲ ਸਕਦੇ ਹਨ।

Leave a Reply

Your email address will not be published. Required fields are marked *