ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰੀਫਾਇਨਰੀ ’ਚ ਹੰਗਾਮਾ, ਦੋ ਦੀ ਮੌਤ

ਬਠਿੰਡਾ ,3 ਨਵੰਬਰ (ਪੀ.ਵੀ ਨਿਊਜ਼) ਅੱਜ ਬਠਿੰਡਾ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ ’ਚ ਮਜ਼ਦੂਰਾਂ ਨੇ ਹੰਗਾਮਾ ਕਰ ਦਿੱਤਾ। ਗੁੱਸੇ ਵਿਚ ਆਏ ਮਜ਼ਦੂਰਾਂ ਨੇ 3 ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਗੱਡੀਆਂ ਵਿਚੋਂ 2 ਗੱਡੀਆਂ ਪੁਲਿਸ ਦੀਆਂ ਦੱਸੀਆਂ ਜਾ ਰਹੀਆਂ ਹਨ। ਮੌਕੇ ’ਤੇ ਬਠਿੰਡਾ ਦੇ ਐਸਐਸਪੀ ਭਾਰੀ ਪੁਲਿਸ ਫੋਰਸ ਨਾਲ ਮੌਜੂਦ ਹਨ।

ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਇਕ ਮਜ਼ਦੂਰ ਦੀ ਰਿਫਾਈਨਰੀ ਵਿਚ ਡਿੱਗਣ ਨਾਲ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਮਜ਼ਦੂਰ ਰੋਹ ਵਿਚ ਸਨ ਤੇ ਅੱਜ ਉਨ੍ਹਾਂ ਉਥੇ ਹੰਗਾਮਾ ਕਰ ਦਿੱਤਾ।

Leave a Reply

Your email address will not be published. Required fields are marked *