WhatsApp ਤੇ Google ਯੂਜ਼ਰਜ਼ ‘ਤੇ ਵੱਡੀ ਕਾਰਵਾਈ, 22 ਲੱਖ ਭਾਰਤੀਆਂ ਦੇ ਅਕਾਊਂਟ ਹੋਏ ਬੈਨ

ਨਵੀਂ ਦਿੱਲੀ ,3 ਨਵੰਬਰ (ਪੀ.ਵੀ ਨਿਊਜ਼) ਨਵੇਂ ਆਈਟੀ ਨਿਯਮਾਂ ਤਹਿਤ Google ਤੇ WhatsApp ਯੂਜ਼ਰਜ਼ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਨੇ WhatsApp ਤੇ Google ਦੇ ਨਿਯਮਾਂ ਨੂੰ ਤੋੜਨ ਦਾ ਕੰਮ ਕੀਤਾ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ Google ਨੇ ਸਤੰਬਰ ਮਹੀਨੇ ਕਰੀਬ 76,967 ਲੋਕਾਂ ਖਿਲਾਫ਼ ਕਾਰਵਾਈ ਕੀਤੀ ਤੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ, ਉੱਥੇ ਹੀ Facebook ਓਨਡ ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਨੇ ਕਰੀਬ 22 ਲੱਖ WhatsApp ਅਕਾਊਂਟ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। Google ਤੇ WhatsApp ਨੇ ਇਸ ਦਾ ਖੁਲਾਸਾ ਆਪਣੀ ਮਾਸਿਕ ਰਿਪੋਰਟ ‘ਚ ਕੀਤਾ ਹੈ।

Google ਨੂੰ ਸਤੰਬਰ ਮਹੀਨੇ ਯੂਜ਼ਰਜ਼ ਨਾਲ 29,842 ਸ਼ਿਕਾਇਤ ਮਿਲੀ। ਇਸ ਵਿਚ Google ਨੇ 76,967 ਕੰਟੈਂਟ ਨੂੰ ਗ਼ਲਤ ਦੱਸਿਆ ਤੇ ਉਸ ਨੂੰ ਬਲਾਕ ਕਰ ਦਿੱਤਾ। Google ਨੇ ਆਪਣੀ ਮੰਥਲੀ ਟਰਾਂਸਪੇਰੈਂਸੀ ਰਿਪੋਰਟ ‘ਚ ਇਸ ਦਾ ਖੁਲਾਸਾ ਕੀਤਾ ਹੈ। Google ਨੇ ਆਟੋਮੇਟਿਡ ਰੂਟ ਤੋਂ ਗ਼ਲਤ 4,50,246 ਕੰਟੈਂਟ ਦੀ ਪਛਾਣ ਕੀਤੀ ਹੈ। ਇਸ ਵਿਚੋਂ ਜ਼ਿਆਦਾਤਰ ਸ਼ਿਕਾਇਤ ਥਰਡ ਪਾਰਟੀ ਨੂੰ ਲੈ ਕੇ ਹਨ, ਜੋ ਲੋਕਲ ਨਿਯਮਾਂ ਖਿਲਾਫ਼ ਹਨ। ਨਾਲ ਹੀ ਕੁਝ ਸ਼ਿਕਾਇਤਾਂ ਪੇਟੈਂਟ ਤੇ ਪਾਇਰੇਸੀ ਨੂੰ ਲੈ ਕੇ ਹਨ।

Google ਨੂੰ ਕਿਸ ਦੀਆਂ ਮਿਲੀਆਂ ਕਿੰਨੀਆਂ ਸ਼ਿਕਾਇਤਾਂ

ਕਾਪੀਰਾਈਟ – 76,444

ਟਰੇਡਮਾਰਕ : 493

ਗ੍ਰਾਫਿਕ ਸੈਕਸੁਅਲ ਕੰਟੈਂਟ – 11

ਕੋਰਟ ਆਰਡਰ – 10

ਕਾਊਂਟਰਫੀਟ – 5

WhatApp ਨੇ 22 ਲੱਖ ਤੋਂ ਜ਼ਿਆਦਾ WhatsApp ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਯੂਜ਼ਰਜ਼ ਦੀ ਸੇਫਟੀ ਤੇ ਸਕਿਓਰਟੀ ਦੇ ਮੱਦੇਨਜ਼ਰ ਅਕਾਊਂਟ ਬੈਨ ਕੀਤੇ ਗਏ। ਬੈਨ ਅਕਾਊਂਟਸ ਦੀ ਗਿਣਤੀ 22 ਲੱਖ 9 ਹਜ਼ਾਰ ਹੈ। WhatsApp ਮੁਤਾਬਕ ਸਤੰਬਰ ‘ਚ 560 ਯੂਜ਼ਰ ਸ਼ਿਕਾਇਤਾਂ ਮਿਲੀਆਂ ਸਨ।

ਕਿਨ੍ਹਾਂ WhatsApp ਸ਼ਿਕਾਇਤਾਂ ‘ਤੇ ਹੋਈ ਕਾਰਵਾਈ

ਅਕਾਊਂਟ ਸਪੋਰਟ – 121

ਅਪੀਲ- 309

ਹੋਰ ਸਪੋਰਟ ਤੇ ਪ੍ਰੋਡਕਟ ਸਪੋਰਟ – 49

ਸੇਫਟੀ – 32

WhatsApp ਦੀ ਮੰਨੀਏ ਤਾਂ WhatsApp ਨੇ ਪਿਛਲੇ ਕੁਝ ਸਾਲਾਂ ‘ਚ ਆਪਣੇ ਪਲੇਟਫਾਰਮ ‘ਤੇ ਆਪਣੇ ਯੂਜ਼ਰਜ਼ ਨੂੰ ਸੁਰੱਖਿਅਤ ਰੱਖਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਦੂਸਰੀ ਟੈਕਨੋਲਾਜੀ, ਡਾਟਾ ਵਿਗਿਆਨੀਆਂ ਤੇ ਮਾਹਿਰਾਂ ‘ਚ ਲਗਾਤਾਰ ਨਿਵੇਸ਼ ਕੀਤਾ ਹੈ, ਜਿਸ ਵਿਚ ਆਟੋਮੇਟਿਡ ਰੂਟ ਰਾਹੀਂ ਫਰਜ਼ੀ ਪੋਸਟ ਤੇ ਕੰਟੈਂਟ ਦੀ ਪਛਾਣ ਕੀਤੀ ਜਾ ਸਕੇ।

Leave a Reply

Your email address will not be published. Required fields are marked *