CM ਚੰਨੀ ਦਾ ਦੀਵਾਲੀ ਧਮਾਕਾ : ਪੰਜਾਬ ‘ਚ 3 ਰੁਪਏ ਸਸਤੀ ਕੀਤੀ ਘਰੇਲੂ ਬਿਜਲੀ, ਸਰਕਾਰੀ ਮੁਲਾਜ਼ਮਾਂ ਦੇ DA ‘ਚ 11% ਵਾਧਾ

ਚੰਡੀਗੜ੍ਹ,1 ਨਵੰਬਰ (ਪੀ.ਵੀ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਹੋ ਰਹੀ ਕੈਬਨਿਟ ਮੀਟਿੰਗ ਖ਼ਤਮ ਹੋ ਗਈ ਹੈ। ਹੁਣ ਚੰਨੀ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਸਭ ਤੋਂ ਪਹਿਲਾਂ ਐਲਾਨ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਲਈ ਕੀਤਾ। ਉਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ DA ‘ਚ 11 ਫ਼ੀਸਦ ਵਾਧਾ ਕਰਨ ਦਾ ਐਲਾਨ ਕੀਤਾ ਜਿਹੜਾ ਜੁਲਾਈ 2021 ਤੋਂ ਲਾਗੂ ਹੋਵੇਗਾ। ਇਸ ਤਹਿਤ ਸਰਕਾਰ ਹਰ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ 440 ਕਰੋੜ ਰੁਪਏ ਦੇ DA ਵਜੋਂ ਭੁਗਤਾਨ ਕਰੇਗੀ। ਇਸ ਤੋਂ ਇਲਾਵਾ ਚੰਨੀ ਨੇ ਆਮ ਆਦਮੀ ਨੂੰ ਰਾਹਤ ਦਿੰਦੇ ਹੋਏ ਘਰੇਲੂ ਬਿਜਲੀ ਦਰਾਂ ‘ਚ ਵੱਡੀ ਕਟੌਤੀ ਕੀਤੀ ਹੈ।

ਪੰਜਾਬ ਸਰਕਾਰ ਨੇ 7 ਕਿੱਲੋਵਾਟ ਤਕ ਤਿੰਨ ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਹੈ ਤੇ 100 ਯੂਨਿਟ ਤਕ ਦ‍ੇ ਰੇਟ 1.19 ਪੈਸੇ ਹੋਵੇਗਾ। ਚੰਨੀ ਨੇ ਕਿਹਾ ਕਿ ਲੋਕ ਮੁਫਤ ਨਹੀਂ ਸਸਤੀ ਬਿਜਲੀ ਚਾਹੁੰਦੇ ਹਨ। 7 ਕਿਲੋਵਾਟ ਦੇ ਉਪਰ ਵਾਲਿਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਅੱਜ ਤੋਂ ਹੀ ਸਸਤੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਸਰਕਾਰ ‘ਤੇ 3316 ਕਰੋਡ਼ ਰੁਪਏ ਦ‍ਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ 10,628 ਕਰੋੜ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 200 ਯੂਨਿਟ ਤਕ ਦੇ 21 ਲੱਖ ਖਪਤਕਾਰਾਂ ਨੂੰ ਪਹਿਲਾਂ ਹੀ ਮੁਫ਼ਤ ਬਿਜਲੀ ਦੇ ਰਹੇ ਹਾਂ। ਚੰਨੀ ਨੇ ਕਿਹਾ ਕਿ 2 ਕਿੱਲੋਵਾਟ ਤਕ ਦੇ ਬਕਾਏ ਸਰਕਾਰ ਪਹਿਲਾਂ ਹੀ ਮਾਫ਼ ਕਰ ਚੁੱਕੀ ਹੈ।

Leave a Reply

Your email address will not be published. Required fields are marked *