ਡੇਂਗੂ ਨੂੰ ਕੰਟਰੋਲ ਕਰਨ ਲਈ ਕਰਵਾਈ ਫੌਗਿੰਗ

ਤਰਨਤਾਰਨ

ਤਰਨਤਾਰਨ ‘ਚ ਲਗਾਤਾਰ ਪੈਰ ਪਸਾਰ ਰਹੇ ਡੇਂਗੂ ਨੂੰ ਲੈ ਕੇ ਚਿੰਤਤ ਹੋਏ ਸਿਹਤ ਵਿਭਾਗ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ‘ਤੇ ਫੌਗਿੰਗ ਕਰਵਾਈ ਹੈ। ਜ਼ਿਲ੍ਹਾ ਐਪੀਡੀਮੋਲੋਜੈਸਿਟ ਡਾ. ਨੇਹਾ ਅਗਰਵਾਲ ਅਤੇ ਡਾ. ਸੁਧੀਰ ਅਰੋੜਾ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਸਹਿਯੋਗ ਨਾਲ ਡੇਂਗੂ ਦੇ ਵਾਧੇ ਨੂੰ ਰੋਕਣ ਲਈ ਕਾਰਜ ਸਾਧਕ ਅਫਸਰ ਸ਼ਰਨਜੀਤ ਕੌਰ ਨਾਲ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਧੀਰ ਅਰੋੜਾ ਨੇ ਦੱਸਿਆ ਕਿ ਨਗਰ ਕੌਸਲ ਦਫਤਰ ਵੱਲੋਂ ਹਫਤਾਵਾਰ ਫੌਗਿੰਗ ਦਾ ਪੋ੍ਗਰਾਮ ਬਣਾ ਲਿਆ ਗਿਆ ਹੈ, ਜਿਸਦੇ ਅਧੀਨ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿਚ 12 ਅਕਤੂਬਰ ਤੋਂ ਫੌਗਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਦੇ ਐਂਟੀ ਲਾਰਵਾ ਬਰਾਂਚ ਵੱਲੋਂ ਪਹਿਲਾਂ ਤੋਂ ਹੀ ਪੰਜ ਟੀਮਾਂ ਬਣਾਈਆਂ ਗਈਆਂ ਹਨ, ਜਿਸ ਵਿਚ ਇਕ ਮਲਟੀਪਰਪਜ਼ ਹੈੱਲਥ ਵਰਕਰ ਮੇਲ, ਦੋ ਬਰੀਡਿੰਗ ਚੈਕਰ ਸ਼ਾਮਲ ਹਨ। ਜੋ ਆਪਣੇ ਟੂਰ ਸਮੇਂ ਲੋਕਾਂ ਨੂੰ ਡੇਂਗੂ ਮੱਛਰ ਦੇ ਵਾਧੇ ਨੂੰ ਰੋਕਣ ਅਤੇ ਬਚਾਅ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ ਅਤੇ ਸਪਰੇਅ ਵੀ ਕਰਾਉਂਦੇ ਰਹਿੰਦੇ ਹਨ। ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਬਲਜਿੰਦਰ ਸਿੰਘ ਨਾਲ ਸਿਹਤ ਵਿਭਾਗ ਦੇ ਏਐੱਮਓ ਕੰਵਲ ਬਲਰਾਜ ਸਿੰਘ, ਹੈੱਲਥ ਇੰਸਪੈਕਟਰ ਗੁਰਬਖਸ਼ ਸਿੰਘ ਅਤੇ ਇਨਸੈਕਟ ਕਲੈਕਟਰ ਗੁਰਕਿਰਪਾਲ ਸਿਘ ਆਦਿ ਚਲਾਣ ਕੱਟਣ ਮੌਕੇ ਨਾਲ ਜਾਣਗੇ ਜਿਥੇ ਡੇਂਗੂ ਮੱਛਰ ਦਾ ਲਾਰਵਾ ਪਾਇਆ ਗਿਆ, ਉੱਥੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੁਰਮਾਨਾਂ ਕੀਤਾ ਜਾਵੇਗਾ। ਐਂਟੀ ਲਾਰਵਾ ਦੀ ਟੀਮ ਵੱਲੋਂ ਹੈੱਲਥ ਇੰਸਪੈਕਟਰ ਮਨਜੀਤ ਸਿੰਘ ਟੀਮ ਨਾਲ ਜਾਵੇਗਾ। ਇਸ ਮੌਕੇ ਜਸਪਿੰਦਰ ਸਿੰਘ, ਮਨਰਾਜਬੀਰ ਸਿੰਘ, ਭੁਪਿੰਦਰ ਸਿੰਘ, ਸ਼ੇਰ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *