ਲੇਡੀ ਡਾਕਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ‘ਚ 3 ਵਿਅਕਤੀਆਂ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ ,30 ਅਕਤੂਬਰ (ਪੀ.ਵੀ ਨਿਊਜ਼) ਜ਼ਿਲ੍ਹਾ ਪੁਲਿਸ ਮੁਖੀ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਾਜਪਾਲ ਸਿੰਘ ਹੁੰਦਲ ਐਸਪੀ (ਡੀ) ਤੇ ਅਮਰਜੀਤ ਸਿੰਘ ਡੀਐਸਪੀ (ਸ.ਡ) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਤੇ ਐਸਆਈ ਜਗਿੰਦਰਪਾਲ ਸਿੰਘ ਇੰਚ ਸੀਆਈਏ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿਛਲੇ ਦਿਨੀ 50 ਲੱਖ ਦੀ ਫਿਰੌਤੀ ਮੰਗਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਅਨੁਸਾਰ ਇੱਕ ਲੇਡੀ ਡਾਕਟਰ ਵੱਲੋਂ ਥਾਣਾ ਸਿਟੀ ’ਚ ਦਰਖਸਾਤ ਦਿੱਤੀ ਸੀ ਕਿ ਰਾਤ ਕਰੀਬ ਸਾਢੇ ਦਸ ਵਜ੍ਹੇ ਉਨ੍ਹਾਂ ਦੇ ਮੋਬਾਇਲ ’ਤੇ ਫੋਨ ਕਾਲ ਜੋ ਬਾਹਰ ਦੇ ਨੰਬਰ ਤੋਂ ਆਈ ਜਿਸ ’ਚ ਇਕ ਵਿਅਕਤੀ ਵੱਲੋਂ ਉਸ ਕੋਲੋਂ ਪੰਜਾਹ ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਕਿਹਾ ਕਿ ਜੇਕਰ ਤੁਸੀਂ ਇਹ ਪੈਸੇ 03 ਵਜ੍ਹੇ ਤੋਂ 04 ਵਜ੍ਹੇ ਤੱਕ ਮਲੋਟ ਰੋਡ ਤੇ ਮੇਰੀ ਦੱਸੀ ਹੋਈ ਜਗ੍ਹਾ ’ਤੇ ਨਾ ਪਹੁੰਚਾਏ ਤਾਂ ਉਹ ਉਸਦੇ ਬੱਚਿਆਂ ਨੂੰ ਮਾਰ ਦੇਵੇਗਾ। ਪੁਲਿਸ ਵੱਲੋਂ ਡਾਕਟਰ ਵੱਲੋਂ ਦਿੱਤੀ ਦਰਖਾਸਤ ’ਤੇ ਮੁੱਕਦਮਾ ਨੰ: 266 ਮਿਤੀ 20.10.2021 ਅ/ਧ 386,120-ਬੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।

ਤਫਤੀਸ਼ ਦੌਰਾਨ ਸ.ਥ. ਬਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਵੱਖ ਵੱਖ ਪਹਿਲੂਆਂ ਤੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਮੁਲਜ਼ਮ ਬੂਟਾ ਸਿੰਘ ਉਰਫ ਵਰਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਪਿੰਡ ਸੋਥਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਾਮਜੀਤ ਸਿੰਘ ਉਰਫ ਰਾਮਾ ਪੁੱਤਰ ਜਲੌਰ ਸਿੰਘ, ਗੁਰਪ੍ਰੀਤ ਸਿੰਘ ਉਰਫ ਸੱਤੋ ਪੁੱਤਰ ਜਲੌਰ ਸਿੰਘ ਵਾਸੀ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਨੂੰ ਉਕਤ ਮਾਮਲੇ ’ਚ ਕਾਬੂ ਕੀਤਾ ਗਿਆ। ਮੁੱਢਲੀ ਪੁੱਛ ਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਪੈਸਿਆਂ ਦੇ ਲਾਲਚ ’ਚ ਆ ਕੇ ਉਨ੍ਹਾਂ ਨੇ ਫਿਰੌਤੀ ਮੰਗੀ ਸੀ ਤੇ ਇਹ ਆਪਣੇ ਪਿੰਡ ਦੇ ਹੀ ਲੜਕੇ ਸਵਰਨਪ੍ਰੀਤ ਸਿੰਘ ਉਰਫ ਕਾਲਾ ਜੋ ਕਿ ਦੁਬਈ ’ਚ ਰਹਿ ਰਿਹਾ ਹੈ ਉਸ ਤੋਂ ਲੇਡੀ ਡਾਕਟਰ ਤੋਂ ਫਿਰੌਤੀ ਲਈ ਫੌਨ ਕਰਵਾਂਉਦੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *