ਕੰਮ ਲਈ ਘਰੋਂ ਗਿਆ ਨੌਜਵਾਨ ਸ਼ੱਕੀ ਹਾਲਾਤ ‘ਚ ਹੋਇਆ ਲਾਪਤਾ, ਪਰਿਵਾਰਕ ਮੈਂਬਰਾਂ ਨੇ ਲਾਇਆ ਅਗ਼ਵਾ ਕਰਨ ਦਾ ਦੋਸ਼

ਲੁਧਿਆਣਾ, 30 ਅਕਤੂਬਰ (ਪੀ.ਵੀ ਨਿਊਜ਼) ਰੋਜ਼ ਦੀ ਤਰ੍ਹਾਂ ਘਰੋਂ ਕੰਮ ਲਈ ਗਿਆ ਨੌਜਵਾਨ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਿਆ। ਉਕਤ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਜੀਵਨ ਨਗਰ ਦੇ ਰਹਿਣ ਵਾਲੇ ਅਤੀਕ ਦੇ ਬਿਆਨ ਉਪਰ ਪਰਚਾ ਦਰਜ ਕਰ ਕੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਜੀਵਨ ਨਗਰ ਵਾਸੀ ਅਤੀਕ ਨੇ ਦੱਸਿਆ ਕਿ ਉਸ ਦੀ ਮਾਸੀ ਦਾ ਬੇਟਾ ਮੁਸਤਕੀਨ ਜੀਵਨ ਨਗਰ ਸਥਿਤ ਇਕ ਫੈਕਟਰੀ ‘ਚ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਸਤਕੀਨ ਕਰੀਬ ਡੇਢ ਵਜੇ ਘਰੋਂ ਕੰਮ ‘ਤੇ ਜਾਣ ਲਈ ਨਿਕਲਿਆ ਪਰ ਰਾਤ ਨੂੰ ਵਾਪਸ ਘਰ ਨਾ ਆਇਆ। ਉਨ੍ਹਾਂ ਆਪਣੇ ਪੱਧਰ ‘ਤੇ ਕਾਫੀ ਭੱਜ ਦੌੜ ਕੀਤੀ ਪਰ ਮੁਸਤਕੀਨ ਦਾ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਅਤੀਕ ਨੇ ਖਦਸ਼ਾ ਜ਼ਾਹਰ ਕੀਤਾ ਕਿ ਮੁਸਤਕੀਨ ਨੂੰ ਕਿਸੇ ਨੇ ਨਿੱਜੀ ਸਵਾਰਥ ਲਈ ਅਗਵਾ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।

Leave a Reply

Your email address will not be published. Required fields are marked *