ਅਦਾਕਾਰ ਪੁਨੀਤ ਦੇ ਦੇਹਾਂਤ ਨਾਲ ਸਦਮੇ ’ਚ ਫੈਨਜ਼, 1 ਨੇ ਕੀਤੀ ਆਤਮ-ਹੱਤਿਆ, 2 ਦੀ ਹਾਰਟ ਅਟੈਕ ਨਾਲ ਮੌਤ

Bollywood News (PV News) ਪੁਨੀਤ ਰਾਜਕੁਮਾਰ ਸਾਊਥ ਸਿਨੇਮਾ ਦਾ ਮਸ਼ਹੂਰ ਨਾਮ, ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਸ਼ੁੱਕਰਵਾਰ 29 ਅਕਤੂਬਰ ਨੂੰ ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪੂਰੀ ਫਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ। 46 ਸਾਲ ਦੀ ਉਮਰ ’ਚ ਪੁਨੀਤ ਰਾਜਕੁਮਾਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸ਼ੁੱਕਰਵਾਰ ਸਵੇਰੇ ਸੀਨੇ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਦੇ ਵਿਕਰਮ ਹਸਪਤਾਲ ਦੇ ਆਈਸੀਯੂ ’ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਸਦਮੇ ’ਚ ਹਨ। ਪੁਨੀਤ ਦੇ ਦੇਹਾਂਤ ਨਾਲ ਉਨ੍ਹਾਂ ਦੇ ਇਕ ਡਾਈਹਾਰਟ ਫੈਨ ਨੂੰ ਅਜਿਹਾ ਸਦਮਾ ਲੱਗਾ ਕਿ ਇਸ ਗਮ ’ਚ ਉਸਨੇ ਆਤਮ-ਹੱਤਿਆ ਕਰ ਲਈ ਅਤੇ ਦੋ ਹੋਰ ਲੋਕਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

Leave a Reply

Your email address will not be published. Required fields are marked *