17 ਸਾਲ ਦੀ ਕੁੜੀ ਹੋਈ ਗਰਭਵਤੀ, YouTube ਦੀ ਮਦਦ ਨਾਲ ਬੱਚੇ ਨੂੰ ਦਿੱਤਾ ਜਨਮ ਤੇ ਫਿਰ…

ਕੇਰਲ ,28 ਅਕਤੂਬਰ (ਪੀ.ਵੀ ਨਿਊਜ਼) ਕੇਰਲ ਦੇ ਮਲਪੁਰਮ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 17 ਸਾਲ ਦੀ ਕੁੜੀ ਆਪਣੇ ਬੁਆਏਫ੍ਰੈਂਡ ਨਾਲ ਕਥਿਤ ਸਰੀਰਕ ਸਬੰਧਾਂ ਤੋਂ ਬਾਅਦ ਗਰਭਵਤੀ ਹੋ ਗਈ ਤੇ ਘਰ ਵਿਚ ਯੂ-ਟਿਊਬ ਵੀਡੀਓ ਦੇਖ ਕੇ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆਂ ਨੂੰ ਵੀ ਇਸ ਦਾ ਪਤਾ ਨਹੀਂ ਲੱਗਾ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਦੋਸ਼ੀ ਪ੍ਰੇਮੀ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮਾਂ ਤੇ ਬੱਚੇ ਨੂੰ ਮੰਜੇਰੀ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਤੇ ਦੋਵੇਂ ਸਿਹਤਮੰਦ ਹਨ।

ਪੁਲਿਸ ਨੇ ਕਿਹਾ ਕਿ ਦੋਸ਼ੀ ਦੇ ਪਰਿਵਾਰ ਵੱਲੋਂ ਕੁੜੀ ਤੇ ਉਸ ਦੇ ਬੱਚੇ ਦੀ ਦੇਖਭਾਲ ਕੀਤੀ ਜਾ ਰਹੀ ਹੈ ਪਰ ਉਹ (ਪੁਲਿਸ) ਇਸ ਨੂੰ ਬਲਾਤਕਾਰ ਦਾ ਮਾਮਲਾ ਮੰਨ ਰਹੇ ਹਨ ਕਿਉਂਕਿ ਉਹ ਸਿਰਫ 17 ਸਾਲ ਦੀ ਹੈ। ਨੌਜਵਾਨ ਨੂੰ ਪੋਸਕੋ ਐਕਟ ਤੇ ਆਈਪੀਸੀ ਦੀ ਧਾਰਾ 376 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਮਾਮਲਾ ਜ਼ਿਲ੍ਹੇ ਦੇ ਕੋਟਕਕਲ ਥਾਣੇ ਅਧੀਨ ਆਇਆ ਹੈ। ਉਸ ਨੇ ਦੱਸਿਆ ਕਿ ਕੁੜੀ ਨੇ 20 ਅਕਤੂਬਰ ਨੂੰ ਆਪਣੇ ਘਰ ‘ਚ ਯੂ-ਟਿਊਬ ਦੇਖਦੇ ਹੋਏ ਆਪਣੀ ਨਾੜ ਕੱਟ ਕੇ ਬੱਚੇ ਨੂੰ ਜਨਮ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਣੇਪੇ ਦੌਰਾਨ ਉਸ ਨੇ ਕਿਸੇ ਬਾਹਰੀ ਮਦਦ ਨਹੀਂ ਲਈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਬੱਚੀ ਦੇ ਮਾਪਿਆਂ ਨੂੰ 22 ਅਕਤੂਬਰ ਨੂੰ ਘਟਨਾ ਬਾਰੇ ਪਤਾ ਲੱਗਾ। ਦਰਅਸਲ ਕੁੜੀ 12ਵੀਂ ਜਮਾਤ ਵਿਚ ਪੜ੍ਹਦੀ ਹੈ। ਉਸ ਦੇ ਮਾਪੇ ਨੇਤਰਹੀਣ ਹਨ।

Leave a Reply

Your email address will not be published. Required fields are marked *