ਖਿਡਾਰੀ ਹਾਂ ਤੇ ਚੰਗੀ ਤਰ੍ਹਾਂ ਖੇਡਣਾ ਜਾਣਦਾ ਹਾਂ: ਪਰਗਟ ਸਿੰਘ, ਕੈਪਟਨ ਨੂੰ ਦਿੱਤੀ ਜਲੰਧਰ ਕੈਂਟ ਤੋਂ ਚੋਣ ਲੜਨ ਦੀ ਚੁਣੌਤੀ

ਜਲੰਧਰ,27 ਅਕਤੂਬਰ (ਪੀ.ਵੀ ਨਿਊਜ਼) ਕੈਪਟਨ ਨੂੰ ਜਲੰਧਰ ਕੈਂਟ ਤੋਂ ਲੜ੍ਹਨ ਦੀ ਚੁਣੌਤੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮੈਂ ਖਿਡਾਰੀ ਹਾਂ ਤੇ ਖੇਡਣਾ ਚੰਗੀ ਤਰ੍ਹਾਂ ਜਾਣਦਾ ਹਾਂ। ਚੋਣਾਂ ਦੇ ਮਾਹੌਲ ‘ਚ ਸਿਆਸਤ ਗਰਮਾਈ ਪਈ ਹੈ। ਇਸ ਦੌਰਾਨ ਸਿਆਸੀ ਆਗੂ ਇਕ-ਦੂਜੇ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿਚ ਖੇਡ ਮੰਤਰੀ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਨਵੀਂ ਪਾਰਟੀ ਬਣਾਉਣਾ ਕੋਈ ਸਿਆਣਪ ਦੀ ਗੱਲ ਨਹੀਂ ਹੈ। ਜੇ ਫਿਰ ਵੀ ਉਹ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਉਨ੍ਹਾਂ ਦੇ ਹਲਕੇ ਭਾਵ ਕੈਂਟ ਤੋਂ ਚੋਣ ਲੜ੍ਹਨ। ਉਨ੍ਹਾਂ ਕਿਹਾ, ਮੈਂ ਖਿਡਾਰੀ ਹਾਂ ਤੇ ਖੇਡਣਾ ਚੰਗੀ ਤਰ੍ਹਾਂ ਜਾਣਦਾ ਹਾਂ, ਫਿਰ ਚਾਹੇ ਉਹ ਖੇਡ ਦਾ ਮੈਦਾਨ ਹੋਵੇ ਜਾਂ ਸਿਆਸਤ ਦਾ।

Leave a Reply

Your email address will not be published. Required fields are marked *