ਆਪ ਨੇ ਫਿਲੌਰ, ਨਕੋਦਰ ਸਣੇ 7 ਵਿਧਾਨ ਸਭਾ ਹਲਕਿਆਂ ਤੋਂ ਐਲਾਨੇ ਹਲਕਾ ਇੰਚਾਰਜ

ਜਲੰਧਰ,27 ਅਕਤੂਬਰ (ਪੀ.ਵੀ ਨਿਊਜ਼) ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਵੀ ਹਲਕਾ ਇੰਚਾਰਜ ਦੇ ਨਾਵਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਪਾਰਟੀ ਨੇ 7 ਹਲਕਾ ਇੰਚਾਰਜਾਂ ਦੇ ਨਾਂ ਐਲਾਨੇ ਹਨ। ਜਲੰਧਰ ਜ਼ਿਲ੍ਹੇ ਦੇ ਫਿਲੌਰ ਅਤੇ ਨਕੋਦਰ ਤੋਂ ਵੀ ਉਮੀਦਵਾਰ ਐਲਾਨੇ ਗਏ ਹਨ। ਜਲੰਧਰ ਦਿਹਾਤੀ ਦੇ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਫਿਲੌਰ ਵਿਧਾਨ ਸਭਾ ਸੀਟ ਤੋਂ ਹਲਕਾ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਨਕੋਦਰ ਤੋਂ ਇੰਦਰਜੀਤ ਕੌਰ ਮਾਨ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਹੈ। ਇੰਦਰਜੀਤ ਕੌਰ ਮਾਨ ਹਾਲ ਹੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਅਕਾਲੀ ਦਲ ਬਾਦਲ ਨੇ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਹੁਣ ਤੱਕ 60 ਤੋਂ ਵੱਧ ਨਾਵਾਂ ਦਾ ਐਲਾਨ ਕੀਤਾ ਹੈ।

ਇਨ੍ਹਾਂ 7 ਵਿਧਾਨ ਸਭਾ ਹਲਕਿਆਂ ਵਿੱਚ ਐਲਾਨੇ ਗਏ ਹਲਕਾ ਇੰਚਾਰਜ

ਫਿਲੌਰ – ਪ੍ਰਿੰਸੀਪਲ ਪ੍ਰੇਮ ਕੁਮਾਰ

ਇੰਦਰਜੀਤ ਕੌਰ ਮਾਨ ਨਕੋਦਰ ਤੋਂ

ਪਠਾਨਕੋਟ- ਵਿਭੂਤੀ ਸ਼ਰਮਾ

ਟਾਂਡਾ ਉੜਮੁੜ (ਹੁਸ਼ਿਆਰਪੁਰ) – ਜਸਵੀਰ ਸਿੰਘ ਰਾਜਾ ਗਿੱਲ

ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਵਡਿੰਗ

ਡੇਰਾਬੱਸੀ ਤੋਂ ਕੁਲਜੀਤ ਰੰਧਾਵਾ

ਸੁਤਰਾਣਾ ਤੋਂ ਕੁਲਵੰਤ ਬਾਜ਼ੀਗਰ

Leave a Reply

Your email address will not be published. Required fields are marked *