ਬਰਨਾਲਾ ‘ਚ ਆੜ੍ਹਤੀਏ ਨੇ ਆੜ੍ਹਤੀਏ ‘ਤੇ ਚਲਾਈਆਂ ਗੋਲੀਆਂ,ਫਡ਼੍ਹ ਨੂੰ ਲੈ ਕੇ ਹੋਈ ਝੜਪ

ਬਰਨਾਲਾ ,26 ਅਕਤੂਬਰ (ਪੀ.ਵੀ ਨਿਊਜ਼) ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਵਿਖੇ ਮੰਗਲਵਾਰ ਨੂੰ ਅਨਾਜ ਮੰਡੀ ’ਚ ਫੜ੍ਹ ’ਤੇ ਮਾਲ ਉਤਾਰਣ ਨੂੰ ਲੈ ਕੇ ਦੋ ਆੜ੍ਹਤੀਆਂ ਦੀ ਹੋਈ ਝੜਪ ’ਚ ਗੋਲੀਆਂ ਚੱਲਣ ’ਤੇ ਇਕ ਆੜ੍ਹਤੀਏ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਝੜੱਪ ਦੌਰਾਨ ਆੜ੍ਹਤੀਆ ਸਤੀਸ਼ ਕੁਮਾਰ ਸੰਘੇੜਾ ਨੇ ਦੂਜੇ ਆੜ੍ਹਤੀ ਜਗਦੀਸ਼ ਕੁਮਾਰ ਪੁੱਤਰ ਨੌਹਰ ਚੰਦ ’ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਾਦਸੇ ’ਚ ਜਖ਼ਮੀ ਹੋਏ ਆੜ੍ਹਤੀ ਜਗਦੀਸ਼ ਕੁਮਾਰ ਦੇ ਪੁੱਤਰ ਟੋਨੀ ਸਿੰਗਲਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਜਗਦੀਸ਼ ਕੁਮਾਰ ਨਾਲ ਅਨਾਜ ਮੰਡੀ ’ਚ ਫ਼ਰਸ਼ ’ਤੇ ਖੜ੍ਹਾ ਸੀ। ਇਸ ਦੌਰਾਨ ਇਕ ਹੋਰ ਆੜ੍ਹਤੀ ਸ਼ਤੀਸ਼ ਕੁਮਾਰ ਸੰਘੇੜਾ ਨੇ ਉਨ੍ਹਾਂ ਦੇ ਫੜ੍ਹ ’ਤੇ ਆਪਣਾ ਝੋਨਾ ਉਤਾਰਣ ਲੱਗਿਆ, ਜਿਸਦਾ ਉਨ੍ਹਾਂ ਵਿਰੋਧ ਕੀਤਾ। ਜਿਸ ’ਤੇ ਆੜ੍ਹਤੀ ਸਤੀਸ ਕੁਮਾਰ ਨੇ ਰੋਹ ’ਚ ਆਉਂਦਿਆਂ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ। ਇਸ ਉਪਰੰਤ ਉਸਨੇ ਆਪਣੇ ਰਿਵਾਲਵਰ ਨਾਲ ਉਸਦੇ ਪਿਤਾ ਜਗਦੀਸ਼ ਕੁਮਾਰ ’ਤੇ ਤਿੰਨ ਫ਼ਾਇਰ ਕੀਤੇ,ਜਿਸ ’ਚ ਇਕ ਗੋਲੀ ਉਸਦੇ ਪਿਤਾ ਜਗਦੀਸ਼ ਕੁਮਾਰ ਦੀ ਵੱਖੀ ’ਚ ਲੱਗੀ, ਜਦੋਂਕਿ ਇਕ ਗੋਲੀਆਂ ਉਸਦੇ ਹੱਥ ਤੇ ਇਕ ਗੋਲੀ ਉਸਦੇ ਸ਼ਰੀਰ ਕੋਲੋਂ ਲੰਘ ਗਈ। ਇਸ ਉਪਰੰਤ ਸਤੀਸ਼ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ। ਉਸਨੇ ਤੁਰੰਤ ਆਪਣੇ ਪਿਤਾ ਜਗਦੀਸ਼ ਚੰਦ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਉਪਰੰਤ ਜਗਦੀਸ਼ ਕੁਮਾਰ ਨੂੰ ਬਾਹਰੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ।

ਘਟਨਾ ਦਾ ਪਤਾ ਲਗਦਿਆਂ ਹੀ ਡੀਐਸਪੀ ਸਿਟੀ ਲਖਬੀਰ ਸਿੰਘ ਟਿਵਾਣਾ ਤੇ ਥਾਣਾ ਸਦਰ ਦੇ ਮੁਖੀ ਜਗਜੀਤ ਸਿੰਘ ਪੁਲਿਸ ਪਾਰਟੀ ਸਣੇ ਹਸਪਤਾਲ ਪੁੱਜੇ। ਡੀਐਸਪੀ ਲਖਬੀਰ ਟਿਵਾਣਾ ਤੇ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਜਖ਼ਮੀ ਆੜ੍ਹਤੀ ਜਗਦੀਸ਼ ਕੁਮਾਰ ਤੇ ਉਸਦੇ ਪੁੱਤਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਨਾਮਜ਼ਦ ਮੁਲਜ਼ਮ ਆੜ੍ਹਤੀ ਸਤੀਸ਼ ਕੁਮਾਰ ਸੰਘੇੜਾ ਵਾਸੀ ਫ਼ਰਵਾਹੀ ਬਜ਼ਾਰ ਬਰਨਾਲਾ ਨੂੰ ਗ੍ਰਿਫ਼ਤਾਰ ਕਰਦਿਆਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *