ਗੂਗਲ ਦੀ ਸਹਾਇਤਾ ਨਾਲ ਅਧਿਆਪਕ ਸਮਝਣਗੇ ਵਿਦਿਆਰਥੀਆਂ ਦੀਆਂ ਕਮਜ਼ੋਰੀਆਂ, ਸੀਬੀਐੱਸਈ ਸ਼ੁਰੂ ਕਰ ਰਿਹੈ ਟ੍ਰੇਨਿੰਗ ਪ੍ਰੋਗਰਾਮ

ਜਲੰਧਰ ,26 ਅਕਤੂਬਰ (ਪੀ.ਵੀ ਨਿਊਜ਼) ਵਿਦਿਆਰਥੀਆਂ ਦੇ ਚੰਗੇ ਵਿਕਾਸ ਲਈ ਪ੍ਰੋਗਰਾਮਾਂ ਦੇ ਨਾਲ-ਨਾਲ ਹੁਣ ਸੈਂਟਰਲ ਬੋਰਡ ਆਫ ਸੈਂਟਰਲ ਐਜੂਕੇਸ਼ਨ (ਸੀਬੀਐੱਸਈ) ਆਪਣੇ ਅਧਿਆਪਕਾਂ ਦੇ ਸਮੁੱਚੇ ਵਿਕਾਸ ਲਈ ਵੀ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਅਧਿਆਪਕ ਜਾਣ ਸਕਣਗੇ ਕਿ ਵਿਦਿਆਰੀਆਂ ਦੀਆਂ ਕਮੀਆਂ ਕਿਵੇਂ ਸਮਝ ਸਕਦੇ ਹਾਂ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਕੀ ਕਰ ਸਕਦੇ ਹਾਂ। ਇਸ ਲਰਨਿੰਗ ਪ੍ਰੋਗਰਾਮ ਲਈ ਬੋਰਡ ਨੇ ਗੂਗਲ ਦੇ ਨਾਲ ਟਾਈ-ਅਪ ਕੀਤਾ ਹੈ। ਇਸਦੇ ਤਹਿਤ ਸਮੁੱਚੇ ਮੁਲਾਂਕਣ ’ਤੇ ਵਿਦਿਆਰਥੀਆਂ ਲਈ ਫ੍ਰੀ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ। ਇਨ੍ਹਾਂ ਰਾਹੀਂ ਵਿਦਿਆਰਥੀਆਂ ਦੇ ਵਿਕਾਸ ਨੂੰ ਸਮਝਣ ’ਚ ਸਮਰਥ ਹੋ ਪਾਉਣਗੇ।

ਸੀਬੀਐੱਸਈ ਨੇ ਤਿਆਰ ਕੀਤੀ ਵੈਬੀਨਾਰ ਸੀਰੀਜ਼

ਇਨ੍ਹਾਂ ਸਾਰੇ ਉਦੇਸ਼ਾਂ ਨੂੰ ਧਿਆਨ ’ਚ ਰੱਖਦੇ ਹੋਏ ਬੋਰਡ ਨੇ ਵੈਬੀਨਾਰ ਸੀਰੀਜ਼ ਤਿਆਰ ਕੀਤੀ ਹੈ, ਜਿਸ ’ਚ ਸਿੱਖਣ ਦੇ ਮੁੱਲਾਂ ਅਤੇ ਸਿੱਖਣ ਦੇ ਉਦੇਸ਼ਾਂ ’ਚ ਭੇਦ ਦੇ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ’ਚ ਦੋ ਘੰਟੇ ਦੀ ਮਿਆਦ ਦੇ ਵੈਬੀਨਾਰ ਸ਼ਾਮਿਲ ਹੋਣਗੇ। ਇਹ 26 ਤੋਂ 29 ਅਕਤੂਬਰ ਅਤੇ 1 ਨਵੰਬਰ ਤੋਂ ਬਾਅਦ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ।

ਸੀਬੀਐੱਸਈ ਦੀ ਜ਼ਿਲ੍ਹਾ ਕੋਆਰਡੀਨੇਟਰ ਕਮ ਪੁਲਿਸ ਡੀਏਵੀ ਸਕੂਲ ਦੀ ਪਿ੍ਰੰਸੀਪਲ ਡਾ. ਰਸ਼ਿਮ ਵਿਜ ਨੇ ਕਿਹਾ ਕਿ ਬੋਰਡ ਵੱਲੋਂ ਵਿਦਿਆਰਥੀਆਂ ਦੀ ਬਿਹਤਰੀ ਲਈ ਅਧਿਆਪਕਾਂ ਲਈ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਅਧਿਆਪਕ ਟ੍ਰੇਨਿੰਗ ਪ੍ਰੋਗਰਾਮਾਂ ’ਚ ਹਿੱਸਾ ਲੈ ਕੇ ਆਪਣਾ ਮੁਲਾਂਕਣ ਤਾਂ ਕਰ ਹੀ ਸਕਣਗੇ ਨਾਲ ਹੀ ਵਿਦਿਆਰਥੀਆਂ ਦੇ ਵਿਕਾਸ ਅਤੇ ਉਨ੍ਹਾਂ ਦੀ ਬਿਹਤਰੀ ਕਰਨ ਦੇ ਢੰਗ ਤੋਂ ਵੀ ਰੂਬਰੂ ਹੋਣਗੇ। ਇਨ੍ਹਾਂ ’ਚ ਐਕਸਪਰਟਸ ਅਧਿਆਪਕਾਂ ਨੂੰ ਮੁਲਾਂਕਣ ਕਰਨ ਦਾ ਮੈਥਡ ਦੱਸਿਆ ਜਾਵੇਗਾ।

Leave a Reply

Your email address will not be published. Required fields are marked *