ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਦਿੱਤੀ ਚਿਤਾਵਨੀ, ਕਿਹਾ – ‘ਮੰਗਾਂ ਨਾ ਮੰਨਣ ’ਤੇ ਬੰਦ ਕਰਾਂਗੇ ਤੇਲ ਦੀ ਵਿਕਰੀ’

ਜਲੰਧਰ ,25 ਅਕਤੂਬਰ (ਪੀ.ਵੀ ਨਿਊਜ਼) ਬੀਤੇ ਸਾਲ ਸਾਲਾਂ ਤੋਂ ਡੀਲਰ ਮਾਰਜ਼ਨ ਨਾ ਵਧਾਏ ਜਾਣ ਅਤੇ ਪ੍ਰਦੇਸ਼ ’ਚ ਪੈਟਰੋਲ ਡੀਜ਼ਲ ਦੀ ਵਿਕਰੀ ’ਤੇ ਵੈਟ ਦੀਆਂ ਉੱਚੀਆਂ ਦਰਾਂ ਦੇ ਵਿਰੋਧ ’ਚ ਪੰਜ ਵਜੇ ਪੈਟਰੋਲ ਪੰਪ ਬੰਦ ਕਰ ਦੇਣ ਦਾ ਐਲਾਨ ਕਰਨ ਵਾਲੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ, ਪੰਜਾਬ (ਪੀਪੀਡੀਏਪੀ) ਨੇ ਚਿਤਾਵਨੀ ਦਿੱਤੀ ਹੈ ਕਿ ਅਣਮਿੱਥੇ ਸਮੇਂ ਦਾ ਵੀ ਵਿਕੱਲਪ ਮੌਜੂਦ ਹੈ। ਜੇਕਰ ਤੇਲ ਕੰਪਨੀਆਂ, ਤੇਲ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਪੰਜਾਬ ਸਰਕਾਰ ਨੇ ਪੈਟਰੋਲ ਪੰਪ ਸੰਚਾਲਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਫਿਰ ਤੇਲ ਦੀ ਵਿਕਰੀ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੰਜਾਬ ਦੇ ਪੈਟਰੋਲ ਪੰਪ ਸੰਚਾਲਕ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕੁਝ ਪੈਟਰੋਲ ਪੰਪ ਸੰਚਾਲਕਾਂ ਨੇ ਆਤਮ-ਹੱਤਿਆਵਾਂ ਕਰ ਲਈਆਂਅਤੇ ਕੁਝ ਪੈਟਰੋਲ ਪੰਪ ਸੰਚਾਲਕ ਤਾਲਾਬੰਦੀ ਦਾ ਸ਼ਿਕਾਰ ਹੋ ਗਏ ਹਨ।

Leave a Reply

Your email address will not be published. Required fields are marked *