ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕਰਾਂਗੇ: ਮਨੋਰੰਜਨ ਕਾਲੀਆ

ਚੰਡੀਗੜ੍ਹ ,25 ਅਕਤੂਬਰ (ਪੀ.ਵੀ ਨਿਊਜ਼) ਪੰਜਾਬ ਭਾਜਪਾ ਦੀ ਪ੍ਰੈੱਸ ਵਾਰਤਾ ਦੌਰਾਨ ਮਨੋਰੰਜਨ ਕਾਲੀਆ ਨੇ ਕਿਹਾ ਕਿ ਉਹ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕਰਨਗੇ | ਉਨ੍ਹਾਂ ਦਾ ਕਹਿਣਾ ਸੀ ਕਿ 50 ਮੀਟਰ ਦਾ ਦਾਇਰਾ ਵਧਣਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ,ਇਸ ਲਈ ਉਹ ਇਸ ਬੈਠਕ ਵਿਚ ਸ਼ਾਮਿਲ ਨਹੀਂ ਹੋਣਗੇ | ਇਸ ਮੌਕੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਪੰਜਾਬ ‘ਤੇ ਕਬਜ਼ੇ ਦੀ ਗੱਲ ਕਰ ਰਹੇ ਹਨ, ਪਰ ਉਦੋਂ ਜਦੋਂ ਦਾਇਰਾ 15 ਕਿੱਲੋਮੀਟਰ ਤੱਕ ਸੀ,ਕੀ ਉਦੋਂ ਕਬਜ਼ਾ ਨਹੀਂ ਸੀ |

Leave a Reply

Your email address will not be published. Required fields are marked *