ਟੈਸਟ ‘ਚ ਬੈਸਟ ਤੇ ਵਰਲਡ ਕਪ ‘ਚ ‘Perfect’ ਬੱਲੇਬਾਜ਼ ਰਹੇ ਹਨ ਗੌਤਮ ਗੰਭੀਰ

ਨਵੀਂ ਦਿੱਲੀ : ਕਿਸੇ ਨੂੰ ਜ਼ੁਬਾਨੀ ਜੰਗ ‘ਚ ਮਾਤ ਦੇਣੀ ਹੋਵੇ, ਕੋਈ ਨੂੰ ਬੱਲੇ ਨਾਲ ਜਵਾਬ ਦੇਣਾ ਹੋਵੇ ਜਾਂ ਫਿਰ ਮੈਦਾਨ ਉੱਤੇ ਆਕ੍ਰਮਕ ਨਜ਼ਰ ਆਉਣਾ ਹੋਵੇ, ਇਹ ਸਾਰੇ ਕੰਮ ਗੌਤਮ ਗੰਭੀਰ ਲਈ ਖੱਬੇ ਹੱਥ ਦੀ ਖੇਡ ਰਹੇ ਹਨ। ਜੀ ਹਾਂ, ਖੱਬੇ ਹੱਥੀ ਇਸ ਬੱਲੇਬਾਜ਼ ਨੇ ਦੇਸ਼ ਲਈ ਲੰਬੇ ਸਮੇਂ ਤੱਕ ਕ੍ਰਿਕਟ ਖੇਲੀ ਅਤੇ ਹੁਣ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਨਵੀਂ ਦਿੱਲੀ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਭਵਨ ਤਕ ਪਹੁੰਚ ਗਏ ਹਨ। ਜਿਵੇਂ ਉਹ ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਵਿਰੋਧੀਆਂ ‘ਤੇ ਵਰ੍ਹਦੇ ਸਨ, ਉਸੇ ਤਰ੍ਹਾਂ ਗੌਤਮ ਗੰਭੀਰ ਆਪਣੇ ਸਿਆਸੀ ਵਿਰੋਧੀਆਂ ‘ਤੇ ਵਾਰ ਕਰਦੇ ਹਨ। ਅੱਜ ਗੌਤਮ ਗੰਭੀਰ ਦਾ 40 ਵਾਂ ਜਨਮ ਦਿਨ ਹੈ ਅਤੇ ਇਸ ਮੌਕੇ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ।

ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਅਜਿਹਾ ਕਾਰਨਾਮਾ ਕੀਤਾ ਹੈ, ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ। ਗੰਭੀਰ ਨੇ ਲਗਾਤਾਰ ਪੰਜ ਟੈਸਟ ਮੈਚਾਂ ‘ਚ ਸੈਂਕੜਾ ਲਗਾਇਆ ਹੈ ਅਤੇ ਅਜਿਹਾ ਕਰਨ ਵਾਲੇ ਉਹ ਇਕੱਲੇ ਭਾਰਤੀ ਬੱਲੇਬਾਜ਼ ਹਨ। ਇੰਨਾ ਹੀ ਨਹੀਂ, ਉਹ ਲਗਾਤਾਰ ਪੰਜ ਟੈਸਟ ਮੈਚਾਂ ਵਿੱਚ ਪੰਜ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਖੱਬੇ ਹੱਥ ਦੇ ਬੱਲੇਬਾਜ਼ ਹਨ। ਫਿਲਹਾਲ ਗੌਤਮ ਗੰਭੀਰ ਦੇ ਇਸ ਖ਼ਾਸ ਰਿਕਾਰਡ ਦੇ ਆਲੇ-ਦੁਆਲੇ ਕੋਈ ਖਿਡਾਰੀ ਨਹੀਂ ਹੈ, ਕਿਉਂਕਿ ਲਗਾਤਾਰ ਸੈਂਕੜੇ ਲਗਾਉਣਾ ਕੋਈ ਸੌਖਾ ਕੰਮ ਨਹੀਂ ਹੈ। ਆਸਟ੍ਰੇਲੀਆ ਦੇ ਸਾਬਕਾ ਮਹਾਨ ਬੱਲੇਬਾਜ਼ ਸਰ ਡੌਨ ਬ੍ਰੈਡਮੈਨ ਨੇ ਗੌਤਮ ਗੰਭੀਰ ਨਾਲੋਂ ਲਗਾਤਾਰ ਜ਼ਿਆਦਾ ਟੈਸਟ ਸੈਂਕੜੇ ਲਗਾਉਣ ਦਾ ਰਿਕਾਰਡ ਕਾਇਮ ਕੀਤਾ ਹੈ। ਡੌਨ ਬ੍ਰੈਡਮੈਨ ਨੇ 6 ਮੈਚਾਂ ਵਿੱਚ 6 ਸੈਂਕੜੇ ਲਗਾਏ ਸਨ, ਜਦੋਂ ਕਿ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਯੂਸਫ ਨੇ ਵੀ ਪੰਜ ਟੈਸਟ ਮੈਚਾਂ ਵਿੱਚ ਪੰਜ ਸੈਂਕੜੇ ਲਗਾਏ ਹਨ।

Leave a Reply

Your email address will not be published. Required fields are marked *