ਕਥਾਵਾਚਕ ਭਾਈ ਖਿਆਲਾ ਦੇ ਪੁੱਤਰ ਦੀ ਸਰੋਵਰ ’ਚ ਡੁੱਬਣ ਨਾਲ ਮੌਤ

ਰਾਮ ਤੀਰਥ ,22 ਅਕਤੂਬਰ (ਪੀ.ਵੀ ਨਿਊਜ਼) ਮਿਸਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਰਘਬੀਰ ਸਿੰਘ ਖਿਆਲੇ ਵਾਲਿਆਂ ਦੇ ਪੋਤਰੇ ਤੇ ਦਲ ਪੰਥ ਦੇ ਨਾਮਵਰ ਕਥਾਵਾਚਕ ਭਾਈ ਮਹਿਤਾਬ ਸਿੰਘ ਖਿਆਲਾ ਦੇ ਨੌਜਵਾਨ ਸਪੁੱਤਰ ਗੁਰਸੇਵਕ ਸਿੰਘ (18) ਦੀ ਬੀਤੇ ਦਿਨ ਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਡੁੱਬਣ ਨਾਲ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਨੌਜਵਾਨ ਗੁਰਸੇਵਕ ਸਿੰਘ ਪਿਛਲੇ ਕੁਝ ਸਮੇਂ ਤੋਂ ਬਾਬਾ ਨੌਧ ਸਿੰਘ ਬਾਬਾ ਦੀਪ ਸਿੰਘ ਗੁਰਮਤਿ ਵਿਦਿਆਲਿਆ ਵਿਖੇ ਗੁਰਬਾਣੀ ਦੀ ਸਿੱਖਿਆ ਲੈ ਰਿਹਾ ਸੀ ਤੇ ਹਰ ਰੋਜ਼ ਅੰਮ੍ਰਿਤ ਵੇਲੇ ਗੁਰਦੁਆਰਾ ਬਾਬਾ ਧਰਮ ਸਿੰਘ ਵਿਖੇ ਮੱਛੀਆਂ ਨੂੰ ਪ੍ਰਸ਼ਾਦੇ ਪਾਉਣ ਲਈ ਜਾਂਦਾ ਸੀ। ਰੋਜ਼ ਦੀ ਤਰ੍ਹਾਂ ਉਹ ਜਦੋੋਂ ਤਡ਼ਕੇ ਸਰੋਵਰ ਵਿਚ ਪ੍ਰਸ਼ਾਦੇ ਪਾਉਣ ਲਈ ਗਿਆ ਤਾਂ ਪੈਰ ਫਿਸਲ ਜਾਣ ਕਰ ਕੇ ਉਹ ਸਰੋਵਰ ਵਿਚ ਡਿੱਗ ਪਿਆ ਤੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ। ਗੁਰਸੇਵਕ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਖਿਆਲਾ ਖੁਰਦ ਵਿਖੇ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *