ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਦੇ ਚਾਰ ਮੁਲਾਜ਼ਮ ਗਿ੍ਫ਼ਤਾਰ

 ਜੈਤੋ ,20 ਅਕਤੂਬਰ (ਪੀ.ਵੀ ਨਿਊਜ਼) ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਜੈਤੋ ਦੇ ਚਾਰ ਮੁਲਾਜ਼ਮ ਗਿ੍ਫਤਾਰ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਡੀਐੱਸਪੀ ਵਿਜੀਲੈਂਸ ਬਿਊਰੋ ਫਰੀਦਕੋਟ ਨੇ ਇੱਕ ਪ੍ਰਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਤੋ ਦੇ ਵਸਨੀਕ ਲਾਜਪਤ ਰਾਏ ਗਰਗ ਵੱਲੋਂ ਇੱਕ ਸ਼ਿਕਾਇਤ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਨੂੰ ਮਿਤੀ 7/8/2020 ਨੂੰ ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੋਈ ਵੱਡਾ ਘਪਲਾ ਕਰਨ ਉਪਰੰਤ ਨਗਰ ਕੌਂਸਲ ਜੈਤੋ ਦਾ ਰਿਕਾਰਡ ਇਸ ਘਪਲੇ ਨੂੰ ਲੁਕਾਉਣ ਦੀ ਖਾਤਰ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਸ ਰਿਕਾਰਡ ਨੂੰ ਜਾਣ ਬੁੱਝ ਕੇ ਖੁਰਦ ਬੁਰਦ ਕਰ ਦਿੱਤੇ ਜਾਣ ਦੀ ਕੋਸ਼ਿਸ਼ਕੀਤੀ ਗਈ ਸੀ। ਇਸ ਸ਼ਿਕਾਇਤ ‘ਤੇ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਗੋਤਮ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਰਾਜ ਕੁਮਾਰ ਸਾਮਾ ਉਪ-ਕਪਤਾਨ ਵਿਜੀਲੈਂਸ ਬਿਊਰੋ ਯੂਨਿਟ ਫਰੀਦਕੋਟ ਵੱਲੋਂ ਲਗਭਗ ਇਕ ਸਾਲ ਤੋਂ ਉਪਰ ਜਾਂਚ ਕਰਨ ਤੋਂ ਬਾਅਦ ਸ਼ਿਕਾਇਤ ਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ‘ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਜੈਤੋ ਦੇ ਕਰਮਚਾਰੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ। ਕਥਿਤ ਦੋਸ਼ੀਆਂ ਨੂੰ ਨਗਰ ਕੌਂਸਲ ਜੈਤੋ ਵਿੱਚ ਛਾਪਾਮਾਰੀ ਕਰਕੇ ਚਾਰ ਕਰਮਚਾਰੀਆਂ ਕਲੱਰਕ ਦਵਿੰਦਰ ਕੁਮਾਰ, ਰਾਮ ਚੰਦ, ਰਮੇਸ਼ ਕੁਮਾਰ, ਗੁਰਿੰਦਰ ਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਫਰੀਦਕੋਟ ਵੱਲੋਂ ਪੁੱਛਗਿੱਛ ਲਈ ਹਿਰਾਸਤ ‘ਚ ਗਿਆ ਹੈ।

Leave a Reply

Your email address will not be published. Required fields are marked *