ਪੇਟ ਦੀ ਦਰਦ ਨਾਲ ਤੜਫ ਰਿਹਾ ਸੀ ਵਿਅਕਤੀ, ਡਾਕਟਰਾਂ ਨੇ ਸਰਜਰੀ ਕਰਕੇ ਕੱਢਿਆ ਮੋਬਾਈਲ

ਲੰਡਨ,20 ਅਕਤੂਬਰ (ਪੀ.ਵੀ ਨਿਊਜ਼) ਬ੍ਰਿਟੇਨ ‘ਚ ਡਾਕਟਰਾਂ ਨੇ ਇਕ ਵਿਅਕਤੀ ਦੇ ਪੇਟ ‘ਚੋਂ ਇਕ ਨੋਕੀਆ ਮੋਬਾਈਲ ਫੋਨ ਕੱਢਿਆ। ਆਦਮੀ ਨੇ 6 ਮਹੀਨੇ ਪਹਿਲਾਂ ਗਲਤੀ ਨਾਲ ਇਕ ਮੋਬਾਈਲ ਫੋਨ ਨਿਗਲ ਲਿਆ ਸੀ, ਉਹ ਖੁਦ ਵੀ ਇਸ ਬਾਰੇ ਜਾਣੂ ਨਹੀਂ ਸੀ। ਲਗਾਤਾਰ ਪੇਟ ਦਰਦ ਤੇ ਹਾਲਤ ਵਿਗੜਨ ਤੋਂ ਬਾਅਦ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਐਕਸ-ਰੇ ਕੀਤਾ ਤੇ ਇਸ ਨੂੰ ਦੇਖ ਕੇ ਹੈਰਾਨ ਹੋ ਗਿਆ। ਫਿਰ ਕਾਹਲੀ ‘ਚ ਵਿਅਕਤੀ ਦਾ ਆਪਰੇਸ਼ਨ ਕੀਤਾ ਗਿਆ ਤੇ ਮੋਬਾਈਲ ਨੂੰ ਕੱਢ ਦਿੱਤਾ ਗਿਆ। ਡਾਕਟਰਾਂ ਵੱਲੋ ਕਿਹਾ ਜਾ ਰਿਹਾ ਹੈ ਕਿ ਮਰੀਜ਼ ਦੀ ਹਾਲਤ ਹੁਣ ਠੀਕ ਹੈ।

‘ਮਿਰਰ ਯੂਕੇ’ ਦੀ ਰਿਪੋਰਟ ਦੇ ਅਨੁਸਾਰ, ਮਿਸਰ ਦੇ ਅਸਵਾਨ ਯੂਨੀਵਰਸਿਟੀ ਹਸਪਤਾਲ ‘ਚ 33 ਸਾਲਾ ਵਿਅਕਤੀ ਦੇ ਪੇਟ ਦਾ ਆਪਰੇਸ਼ਨ ਕੀਤਾ ਗਿਆ ਸੀ, ਹਾਲਾਂਕਿ ਮਰੀਜ਼ ਦੇ ਪੇਟ ‘ਚੋਂ ਮੋਬਾਈਲ ਫ਼ੋਨ ਬਾਹਰ ਆਵੇਗਾ ਪਰ ਡਾਕਟਰਾਂ ਨੂੰ ਇਸ ਬਾਰੇ ਬਿਲਕੁਲ ਪਤਾ ਨਹੀਂ ਸੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਰੀਜ਼ ਨੇ ਮੋਬਾਈਲ ਕਿਵੇਂ ਨਿਗਲ ਲਿਆ।

Leave a Reply

Your email address will not be published. Required fields are marked *