ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਕੀਤੀ 8 ਨਵੰਬਰ ਤੋਂ ਅਰਜ਼ੀਆਂ ਲੈਣ ਲਈ ਸੇਵਾਵਾਂ ਮੁੜ ਤੋਂ ਬਹਾਲ, ਇੰਝ ਕਰ ਸਕਦੇ ਹੋ ਅਰਜ਼ੀ ਦਾਖਲ

ਭਾਰਤੀ ਕੌਂਸਲੇਟ ਜਨਰਲ ਮਿਲਾਨ ਦੁਆਰਾ 8 ਨਵੰਬਰ 2021 ਦਿਨ ਸੋਮਵਾਰ ਤੋਂ ਪਾਸਪੋਰਟ/ਓਸੀਆਈ/ ਅਤੇ ਹੋਰ ਸੇਵਾਵਾਂ ਦੀਆਂ ਅਪੁਇੰਟਮੈਂਟ ਜ਼ਰੀਏ ਅਰਜ਼ੀਆਂ ਲੈਣ ਦੀਆਂ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ,ਇਸ ਸਬੰਧੀ ਸੋਸਲ ਮੀਡੀਆਂ ਤੇ ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਆਪਣੀ ਵੈਬਸਾਈਟ ਤੇ ਇਹ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਰੋਨਾ ਸੰਕਟ ਦੇ ਕਾਰਨ ਲੰਬੇ ਸਮੇਂ ਤੋਂ ਪਾਸਪੋਰਟ/ਓਸੀਆਈ/ ਅਤੇ ਹੋਰ ਸੇਵਾਵਾਂ ਦੀਆਂ ਅਰਜ਼ੀਆਂ ਡਾਕ ਵਿਭਾਗ ਰਾਂਹੀ ਲਈਆਂ ਜਾਂਦੀਆ ਸੀ, ਪਰ ਹੁਣ ਭਾਰਤੀ ਕੌਂਸਲੇਟ ਮਿਲਾਨ ਦੁਆਰਾ ਕਿਸੇ ਹੋਰ ਕੋਰੀਅਰ ਸੇਵਾਵਾਂ ਰਾਹੀਂ ਜਾ ਡਾਕ ਅਰਜ਼ੀਆਂ ਦੀ ਪ੍ਰਾਪਤ ਕਰਨ ਦੀ ਆਖਰੀ ਮਿਤੀ 15 ਅਕਤੂਬਰ, 2021 ਤਕ ਰੱਖੀ ਹੈ ਉਸ ਉਪਰੰਤ ਆਉਣ ਵਾ਼ਲੀਆਂ ਕੋਈ ਵੀ ਅਰਜ਼ੀਆ ਨੂੰ ਸਵੀਕਾਰ ਨਹੀ ਕੀਤਾ ਜਾਵੇਗਾ। ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਬਿਨੈਕਾਰਾਂ ਨੂੰ ਸਲਾਹ ਦਿੱਤੀ ਪਾਸਪੋਰਟ/ਓਸੀਆਈ/ ਅਤੇ ਹੋਰ ਸੇਵਾਵਾਂ ਦੀਆਂ ਅਰਜੀਆਂ 15 ਅਕਤੂਬਰ, 2021 ਦਿਨ ਸ਼ੁੱਕਰਵਾਰ ਤੋਂ ਬਾਅਦ ਕਿਸੇ ਵੀ ਕੋਰੀਅਰ ਸੇਵਾਵਾਂ ਰਾਹੀਂ ਨਾ ਭੇਜਣ। ਅਤੇ ਹੁਣ ਬਿਨੈਕਾਰ ਕਿਸੇ ਵੀ ਅਰਜੀ ਦੇਣ ਲਈ ਅਪੁਟਇਮੈਂਟ ਭਾਰਤੀ ਕੌਂਸਲੇਟ ਮਿਲਾਨ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ। ਭਾਰਤੀ ਕੌਂਸਲੇਟ ਮਿਲਾਨ ਵਿੱਚ ਦਾਖਲ ਹੋਣ ਵਾਲੇ ਬਿਨੈਕਾਰਾ ਦਾ ਦਾਖਲਾ ਸਿਰਫ ਗ੍ਰੀਨ ਪਾਸ ਨਾਲ ਹੀ ਹੋਵੇਗਾ ਜਦਕਿ ਇਹ ਫੈਸਲਾ ਇਟਲੀ ਸਰਕਾਰ ਵਲੋ ਜਾਰੀ ਹੋਈਆ ਕੋਵਿਡ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤਾ ਗਿਆ|

Leave a Reply

Your email address will not be published. Required fields are marked *