ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਰਾਜੀਵ ਵਰਮਾ ਹੋਣਗੇ ਜਲੰਧਰ ਦੇ ਨਵੇਂ ਸਕੱਤਰ ਆਰਟੀਆਈ ਛੇਤੀ ਸੰਭਾਲਣਗੇ ਅਹੁਦਾ

ਜਲੰਧਰ ,10 ਜਨਵਰੀ (ਪੀ.ਵੀ ਨਿਊਜ਼) ਪੀਸੀਐੱਸ ਅਧਿਕਾਰੀ ਰਾਜੀਵ ਵਰਮਾ, ਜਿਨ੍ਹਾਂ ਨੂੰ ਸਵੱਛ ਭਾਰਤ ਮਿਸ਼ਨ ’ਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਲੰਧਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਨਵੇਂਂ ਸਕੱਤਰ ਹੋਣਗੇ। ਰਾਜੀਵ ਵਰਮਾ ਨੂੰ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਵਜੋਂ ਆਪਣੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪੀਸੀਐੱਸ ਅਧਿਕਾਰੀ ਅਮਿਤ ਮਹਾਜਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਤਬਾਦਲਾ ਫਿਰੋਜ਼ਪੁਰ ਕਰ ਦਿੱਤਾ ਗਿਆ ਹੈ।

ਰਾਜੀਵ ਵਰਮਾ ਨੇ ਜਲੰਧਰ ’ਚ ਬਤੌਰ ਤਹਿਸੀਲਦਾਰ, ਐਸਡੀਐਮ-1, ਸੰਯੁਕਤ ਕਮਿਸ਼ਨਰ ਨਗਰ ਨਿਗਮ ਤੇ ਪੁੱਡਾ ਦੇ ਵਧੀਕ ਪ੍ਰਸ਼ਾਸਕ ਵਜੋਂ ਸੇਵਾਵਾਂ ਨਿਭਾਈਆਂਂਹਨ। ਇਸ ਸਮੇਂਂ ਰਾਜੀਵ ਵਰਮਾ ਫਿਰੋਜ਼ਪੁਰ ’ਚ ਏਡੀਸੀ ਜਨਰਲ ਤੇ ਏਡੀਸੀ ਸ਼ਹਿਰੀ ਵਿਕਾਸ ਵਜੋਂਂਸੇਵਾਵਾਂ ਨਿਭਾਅ ਰਹੇ ਸਨ। ਰਾਜੀਵ ਵਰਮਾ ਨੇ ਕਿਹਾ ਕਿ ਉਹ ਜਲਦੀ ਹੀ ਆਪਣਾ ਚਾਰਜ ਸੰਭਾਲਣਗੇ ਤੇ ਏਜੰਟਾਂ ਤੇ ਨਾਜਾਇਜ਼ ਬੱਸ ਮਾਫ਼ੀਆ ’ਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਕਿਸੇ ਵੀ ਕੰਮ ਲਈ ਏਜੰਟ ਕੋਲ ਨਾ ਆਉਣ। ਟਰਾਂਸਪੋਰਟ ਵਿਭਾਗ ਦੀਆਂਂ ਸਾਰੀਆਂਂ ਸੇਵਾਵਾਂ ਆਨਲਾਈਨ ’ਤੇ ਉਪਲਬਧ ਹਨ। ਬਿਨੈਕਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਚਾਹੀਦਾ ਹੈ। ਇਸ ਦੇ ਬਾਵਜੂਦ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਦਫ਼ਤਰ ’ਚ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *