ਨਗਰ ਨਿਗਮ ਚੰਡੀਗੜ੍ਹ ‘ਚ BJP ਦੀ ਮੇਅਰ, ਸਰਬਜੀਤ ਕੌਰ ਨੇ ਹਾਸਲ ਕੀਤੀਆਂ 14 ਵੋਟਾਂ

ਚੰਡੀਗੜ੍ਹ  ,8 ਜਨਵਰੀ (ਪੀ.ਵੀ ਨਿਊਜ਼) ਚੰਡੀਗੜ੍ਹ ਮੇਅਰ ਚੋਣ ਦਾ ਨਤੀਜਾ ਆ ਗਿਆ ਹੈ। ਭਾਜਪਾ ਦੀ ਸਰਬਜੀਤ ਕੌਰ ਸਿਟੀ ਬਿਊਟੀਫੁੱਲ ਦੀ ਮੇਅਰ ਬਣੇਗੀ। ਭਾਜਪਾ ਦੀ ਸਬਜੀਤ ਕੌਰ ਨੂੰ ਸਭ ਤੋਂ ਜ਼ਿਆਦਾ 14 ਵੋਟਾਂ ਪਈਆਂ, ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲਾ ਨੂੰ 13 ਜਦਕਿ ਇਕ ਵੋਟ ਰੱਦ ਹੋ ਗਈ। ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦੇ ਲਈ ਚੋਣ ਹੋਵੇਗੀ। 11 ਵਜੇ ਤੋਂ ਸਾਰੇ ਕੌਂਸਲਰ ਵੋਟਿੰਗ ਲਈ ਨਗਰ ਨਿਗਮ ਪਹੁੰਚ ਗਏ ਸਨ। ਚੋਣਾਂ ਲਈ ਕੁੱਲ 28 ਵੋਟਾਂ ਪਈਆਂ ਹਨ, ਜਿਨ੍ਹਾਂ ਵਿਚ 14 ਕੌਂਸਲਰ ਆਪ, 13 ਕੌਂਸਲਰ ਭਾਜਪਾ ਅਤੇ ਇੱਕ ਐੱਮਪੀ ਕਿਰਨ ਖੇਰ ਸ਼ਾਮਲ ਹਨ। ਪਹਿਲਾਂ ਮੇਅਰ ਤੇ ਫਿਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣਾਂ ਕਰਵਾਈਆਂ ਜਾਣਗੀਆਂ। ਪਹਿਲੇ ਇਕ ਸਾਲ ਲਈ ਮੇਅਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੁੰਦਾ ਹੈ। ‘ਆਪ’ ਨੇ ਅੰਜੂ ਕਤਿਆਲ ਤੇ ਭਾਜਪਾ ਨੇ ਸਰਬਜੀਤ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ।

Leave a Reply

Your email address will not be published. Required fields are marked *