ਪੰਜਾਬ ‘ਚ ਨਾਈਟ ਕਰਫਿਊ ਲਾਗੂ, ਸਾਰੇ ਵਿਦਿਅਕ ਅਦਾਰੇ ਬੰਦ, ਲੱਗੀਆਂ ਹੋਰ ਵੀ ਕਈ ਪਾਬੰਦੀ

ਚੰਡੀਗੜ੍ਹ , 4 ਜਨਵਰੀ (ਪੀ.ਵੀ ਨਿਊਜ਼) ਪੰਜਾਬ ਸਰਕਾਰ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਫੈਲਾਣ ਰੋਕਣ ਲਈ ਸਖ਼ਤ ਫ਼ੈਸਲਾ ਲਿਆ ਹੈ। ਸਰਕਾਰ ਨੇ ਸੂਬੇ ਵਿਚ ਸਕੂਲ ਤੇ ਕਾਲਜਾਂ ਨੁੰ ਬੰਦ ਕਰਨ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਵਿਦਿਅਕ ਅਦਾਰੇ 15 ਜਨਵਰੀ ਤਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਗ੍ਰਹਿ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਹਨ।

Leave a Reply

Your email address will not be published. Required fields are marked *