ਸਰਕਾਰ ਕੈਬਨਿਟ ਮੀਟਿੰਗ ‘ਚ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫੈਸਲੇ ‘ਤੇ ਮੋਹਰ ਲਾਵੇ : ਡੀਟੀਐੱਫ

ਫਰੀਦਕੋਟ ,3 ਜਨਵਰੀ (ਪੀ.ਵੀ ਨਿਊਜ਼) ਪੰਜਾਬ ਦੀ ਚੰਨੀ ਸਰਕਾਰ 04 ਜਨਵਰੀ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਪੱਖੀ ਫੈਸਲੇ ਲਵੇ ।ਇਸ ਦੀ ਪੁਰਜ਼ੋਰ ਮੰਗ ਅਧਿਆਪਕਾਂ ਦੀ ਸਿਰਮੌਰ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਸਕੱਤਰ ਸਰਵਣ ਸਿੰਘ ਅੌਜਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੀਤੀ।ਜਥੇਬੰਦੀ ਦੇ ਫਰੀਦਕੋਟ ਜ਼ਿਲ੍ਹੇ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਸਕੱਤਰ ਗਗਨ ਪਾਹਵਾ ਅਤੇ ਵਿੱਤ ਸਕੱਤਰ ਪਰਦੀਪ ਸਿੰਘ ਨੇ ਕਿਹਾ ਕਿ ਚੰਨੀ ਸਰਕਾਰ ਦੀ ਇਸ ਟਰਮ ਦੀ ਇਹ ਆਖਰੀ ਕੈਬਨਿਟ ਮੀਟਿੰਗ ਹੋ ਸਕਦੀ ਹੈ।

ਇਸ ਲਈ ਸਰਕਾਰ ਨੂੰ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਠੋਸ ਫ਼ੈਸਲਾ ਲਾਗੂ ਕੀਤਾ ਜਾਵੇ। ਮੁਲਾਜ਼ਮ ਦੇ ਛੇਵੇਂ ਤਨਖਾਹ ਕਮਿਸ਼ਨ ਚ ਮਹਿੰਗਾਈ ਭੱਤਾ 113% ਤੋਂ ਵਧਾ ਕੇ 125% ਲਾਗੂ ਕਰੇ। ਤਨਖਾਹ ਵਾਧੇ ਦਾ ਗੁਣਾਂਕ 2.72% ਕਰਨ ਦਾ ਫੈਸਲਾ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨਾਲ ਬਣਦਾ ਇਨਸਾਫ ਕਰੇ। ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਭੱਤੇ ਸਰਕਾਰ ਨੇ ਤਰਕਸੰਗਤ ਕਰਨ ਦੀ ਦਲੀਲ ਤੇ ਕੱਟੇ ਹਨ ਨੂੰ ਬਹਾਲ ਕੀਤਾ ਜਾਵੇ ।

ਪਿੰਡਾਂ ‘ਚ ਸੇਵਾ ਨਿਭਾ ਰਹੇ ਸਾਰੇ ਵਿਭਾਗਾਂ ਦੇ ਮੁਲਾਜ਼ਮਾ ਦਾ ਪੇਂਡੂ ਭੱਤਾ 5% ਦੀ ਦਰ ਨਾਲ ਲਾਗੂ ਕੀਤਾ ਜਾਵੇ । ਹੈਡੀਕੈਪਡ ਮੁਲਾਜ਼ਮ ਦਾ ਕੱਟਿਆਂ ਹੈਂਡੀਕੈਪਡ ਅਲਾਉਸ਼ ਸਮੇਤ ਸਾਰੇ 37 ਪ੍ਰਕਾਰ ਦੇ ਵਾਪਸ ਲਏ ਭੱਤੇ ਬਹਾਲ ਕਰਨ ਦੇ ਫੈਸਲੇ ਤੇ ਪੰਜਾਬ ਦੀ ਕੈਬਨਿਟ ਮੋਹਰ ਲਾਵੇ। ਡੀ.ਟੀ. ਐਫ. ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਮੰਗ ਕੀਤੀ ਕਿ ਚੰਨੀ ਸਰਕਾਰ ਨੂੰ ਆਪਣੀ ਇਸ ਟਰਮ ਦੀ ਸੰਭਾਵਿਤ ਆਖ਼ਰੀ ਕੈਬਨਿਟ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਉਨਾਂ ਦੀ ਕੀਤੀ ਸਰਵਿਸ ਦਾ ਲਾਭ ਦਿੰਦਿਆਂ ਵਿਭਾਗ ਵਿਚ ਰੈਗੂਲਰ ਕਰ ਕੇ ਉਨਾਂ ਉੱਪਰ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰ ਕੇ ਉਨਾਂ੍ਹ ਦੀ ਤਨਖ਼ਾਹ ਵਿੱਚ ਵਾਧਾ ਕਰੇ।

ਅਧਿਆਪਕ ਆਗੂਆ ਗੁਰਪ੍ਰਰੀਤ ਸਿੰਘ ਰੰਧਾਵਾ ਅਤੇ ਹਰਜਸਦੀਪ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੱਚੇ ਅਧਿਆਪਕਾਂ ਵੱਲੋਂ ਕੀਤੇ ਜਾਨਹੁਲਮੇ ਸੰਘਰਸ਼ ਨੂੰ ਬੂਰ ਪਾਉਦਿਆਂ ਉਨਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਆਪਣਾ ਕੀਤਾ ਚੋਣ ਵਾਇਦਾ ਪੂਰਾ ਕਰੇ । ਇਸ ਮੋਕੇ ਸੁਰਿੰਦਰ ਪੁਰੀ ਲਵਕਰਨ ਸਿੰਘ ਰਜਿੰਦਰ ਸੰਘਾ ਗੁਰਜਿੰਦਰ ਡੋਹਕ ਕੁਲਦੀਪ ਘਣੀਆ ਅਵਤਾਰ ਸਿੰਘ ਕੁਲਵਿੰਦਰ ਸਿੰਘ ਬਰਾੜ ਹਰਵਿੰਦਰ ਸਿੰਘ ਬਰਾੜ ਰੁਪਿੰਦਰ ਵਰਮਾ ਰਵਿੰਦਰਪਾਲ ਸਿੰਘ ਰਿੰਪੀ ਮਨੀਸ਼ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *