ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਮਾਮਲੇ ‘ਚ ਝੂਠ ਬੋਲਣ ‘ਤੇ ਅਕਾਲੀ ਦਲ ਨੇ CM ਚੰਨੀ ਨੂੰ ਘੇਰਿਆ

ਚੰਡੀਗੜ੍ਹ ,3 ਜਨਵਰੀ (ਪੀ.ਵੀ ਨਿਊਜ਼) ਸ਼੍ਰੋਮਣੀ ਅਕਾਲੀ ਦਲ  ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ  ਨੇ 36 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਮਾਮਲੇ ‘ਚ ਝੂਠ ਬੋਲਣ ਤੇ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਰਾਜ ਭਵਨ ਅੱਗੇ ਧਰਨਾ ਦੇਣ ਦੀ ਗੱਲ ਕਰ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਰਾਜਪਾਲ ਪੰਜਾਬ ਨੇ ਪਹਿਲਾਂ ਹੀ ਫਾਈਲ ਇਤਰਾਜ਼ ਲਾ ਕੇ ਵਾਪਸ ਭੇਜ ਦਿੱਤੀ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਕੱਚੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ ਅਤੇ ਬਿਨਾਂ ਮਨਜ਼ੂਰੀ ਤੋਂ ਵੱਡੀ ਗਿਣਤੀ ਵਿਚ ਸੂਬੇ ਭਰ ਚ ਲਗਾ ਕੇ ਅਤੇ ਇਸ਼ਤਿਹਾਰ ਦੇ ਕੇ ਝੂਠੀ ਵਾਹ-ਵਾਹ ਖੱਟੀ ਹੈ। ਡਾ. ਚੀਮਾ ਨੇ ਕਿਹਾ ਕਿ ਰਾਜਪਾਲ ਪੰਜਾਬ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਕੱਚੇ ਕਾਮਿਆਂ ਨੂੰ ਧੋਖਾ ਦੇਣ ‘ਤੇ ਕਾਰਵਾਈ ਕਰਨੀ ਚਾਹੀਦੀ ਹੈ

Leave a Reply

Your email address will not be published. Required fields are marked *