ਦਲ ਬਦਲੀ ਵੱਡਾ ਪਾਪ, ਮਾਂ ਪਾਰਟੀ ਨਹੀਂ ਛੱਡਣੀ ਚਾਹੀਦੀ : ਬਾਦਲ

ਲੰਬੀ (ਸ੍ਰੀ ਮੁਕਤਸਰ ਸਾਹਿਬ), 30 ਦਸੰਬਰ (ਪੀ.ਵੀ ਨਿਊਜ਼) ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਵਿਚ ਸ਼ਾਮਿਲ ਹੋ ਰਹੇ ਕਾਂਗਰਸੀ ਤੇ ਅਕਾਲੀ ਆਗੂਆਂ ’ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਦਲ ਬਦਲੀ ਵੱਡਾ ਪਾਪ ਹੈ। ਆਗੂਆਂ ਨੂੰ ਕੁਝ ਸੋਚਣਾ ਚਾਹੀਦਾ ਹੈ, ਆਪਣੀ ਮਾਂ ਪਾਰਟੀ ਨੂੰ ਕਦੇ ਨਹੀਂ ਬਦਲਣਾ ਚਾਹੀਦਾ। ਬਾਦਲ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸਿੱਖਵਾਲਾ, ਫਤੂਹੀਖੇਡ਼ਾ, ਤਰਮਾਲਾ, ਭਾਈਕਾ ਕੇਰਾ, ਬਲੋਚ ਕੇਰਾ, ਮਾਹਣੀ ਖੇਡਾ ਆਦਿ ਪਿੰਡਾਂ ’ਚ ਸੰਬੋਧਨ ਕੀਤਾ।

ਬਾਦਲ ਨੇ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ’ਚ ਆਉਣ ’ਤੇ ਹਾਲਾਤ ਸੁਧਰਦੇ ਹਨ। ਪਿਛਲੇ ਸਮਿਆਂ ਦੌਰਾਨ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਵੀ ਪੰਜਾਬ ਵਿਚ ਪੂਰੀ ਅਮਨ ਸ਼ਾਂਤੀ ਰਹੀ ਹੈ। ਹੁਣ ਵੀ ਜੇਕਰ ਅਕਾਲੀ-ਬਸਪਾ ਦੀ ਸਰਕਾਰ ਆਵੇਗੀ ਤਾਂ ਅਮਨ ਸ਼ਾਂਤੀ ਰਹੇਗੀ। ਦੂਜੀਆਂ ਸਾਰੀਆਂ ਪਾਰਟੀਆਂ ਫੁੱਟ ਪਾਉਣ ਵਾਲੀਆਂ ਹਨ ਜਿਨ੍ਹਾਂ ਦਾ ਇਕ ਹੀ ਮਕਸਦ ਹੈ ਹਿੰਦੂ-ਸਿੱਖਾਂ ਵਿਚ ਫਿੱਕ ਪਾਉਣ ਦਾ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕੀਤਾ ਤੇ ਨਾ ਹੀ ਹੁਣ ਚਰਨਜੀਤ ਸਿੰਘ ਚੰਨੀ ਨੇ। ਚੰਨੀ ਨੇ ਇੰਨਾ ਜ਼ਰੂਰ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਮਸ਼ਹੂਰੀ ਲਈ ਵੱਡੇ-ਵੱਡੇ ਬੋਰਡ ਲਾ ਦਿੱਤੇ ਹਨ ਜਦਕਿ ਕੀਤਾ ਕੁਝ ਵੀ ਨਹੀਂ। ਸੂਬੇ ਵਿਚ ਨਵੀਆਂ-ਨਵੀਆਂ ਪਾਰਟੀਆਂ ਆ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਨਾ ਸਿਰਫ ਅਕਾਲੀ ਦਲ ਨੂੰ ਸਗੋਂ ਪੰਜਾਬ ਨੂੰ ਕਮਜ਼ੋਰ ਕਰਨਾ ਹੈ।

ਕੁਝ ਲੋਕ ਦਿੱਲੀ ਤੋਂ ਆਏ ਹਨ, ਹੁਣ ਭਾਜਪਾ ਆ ਰਹੀ ਹੈ। ਪੰਜਾਬ ਕੋਈ ਕਿਰਾਏ ਦਾ ਮਕਾਨ ਨਹੀਂ ਹੈ ਜਿਸ ਦਾ ਜੀਅ ਕਰੇ, ਉਹ ਇਥੇ ਆਵੇ ਤੇ ਰਾਜ ਕਰਨ ਲੱਗੇ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਭਾਜਪਾ ’ਚ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਾਰੇ ਤੇ ਨਕਾਰੇ ਹੋਏ ਲੋਕ ਪਾਰਟੀਆਂ ਛੱਡ ਰਹੇਹਨ। ਹਰਸਿਮਰਤ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਭਾਜਪਾ ਵਿਚ ਜਾਰਹੇ ਹਨ, ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰਾਂ ਕਿਸ ਨਾਲ ਜੁਡ਼ੀਆਂ ਹੋਈਆਂ ਹਨ।

Leave a Reply

Your email address will not be published. Required fields are marked *