DGP ਪੰਜਾਬ ਨੇ ਆਈਐੱਸਆਈ ਤੇ ਐੱਸਐੱਫਜੇ ਦੀ ਵੱਡੀ ਸਾਜ਼ਿਸ਼ ਤੋਂ ਚੁੱਕਿਆ ਪਰਦਾ, ਬੋਲੇ- ਗੈਂਗਸਟਰਾਂ ਤੇ ਡਿਸਮਿਸ ਪੁਲਿਸ ਮੁਲਾਜ਼ਮਾਂ ਦਾ ਕਰ ਰਹੇ ਇਸਤੇਮਾਲ

ਲੁਧਿਆਣਾ , 29 ਦਸੰਬਰ (ਪੀ.ਵੀ ਨਿਊਜ਼) ਕੋਰਟ ਕੰਪਲੈਕਸ ਬਲਾਸਟ ‘ਚ ਮਾਰਿਆ ਗਿਆ ਪੁਲਿਸ ਦਾ ਬਰਖ਼ਾਸਤ ਹੌਲਦਾਰ ਗਗਨਦੀਪ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦਾ ਇਕਮਾਤਰ ਮੋਹਰਾ ਸੀ। ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਦੋਵੇਂ ਏਜੰਸੀਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਯੋਗ ਵਿਅਕਤੀ ਨਹੀਂ ਮਿਲ ਰਹੇ। ਇਸੇ ਲਈ ਉਹ ਜੇਲ੍ਹ ਵਿੱਚ ਬੰਦ ਗੈਂਗਸਟਰਾਂ, ਨਸ਼ਾ ਤਸਕਰਾਂ ਤੇ ਪੁਲਿਸ ਵਿਭਾਗ ‘ਚੋਂ ਬਰਖ਼ਾਸਤ ਮੁਲਾਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਆਈਐਸਆਈ ਨੂੰ ਉਹ ਲੋਕ ਚਾਹੀਦੇ ਹਨ ਜਿਹੜੇ ਪੁਲਿਸ ਤੋਂ ਤੰਗ ਹਨ। ਉਨ੍ਹਾਂ ਨਾਲ ਮਿਲ ਕੇ ਉਹ ਨਾਰਕੋ ਅੱਤਵਾਦ ਫੈਲਾਉਣਾ ਚਾਹੁੰਦੀ ਹੈ। ਡੀਜੀਪੀ ਪੰਜਾਬ ਸਿਧਾਰਥ ਚਟੋਪਾਧਿਆਏ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ।

ਡੀਜੀਪੀ ਨੇ ਕਿਹਾ ਕਿ ਅੱਤਵਾਦ ਦੇ ਦੌਰ ‘ਚ ਪਾਕਿਸਤਾਨ ਜ਼ਿਆਦਾ ਹਥਿਆਰ ਭੇਜਦਾ ਸੀ। ਜਦੋਂਕਿ ਡਰੱਗਜ਼ ਬਹੁਤ ਘੱਟ ਹੁੰਦੀ ਸੀ। ਪਰ ਹੁਣ ਪਾਕਿਸਤਾਨ ਤੋਂ ਜ਼ਿਆਦਾ ਨਸ਼ੇ ਆ ਰਹੇ ਹਨ। ਉਨ੍ਹਾਂ ਦੇ ਨਾਲ ਕੁਝ ਹਥਿਆਰ ਵੀ ਆ ਰਹੇ ਹਨ। ਪਹਿਲਾਂ ਸਰਹੱਦ ‘ਤੇ ਕੰਡਿਆਲੀਆਂ ਤਾਰਾਂ ਨਹੀਂ ਸਨ। ਉਸ ਸਮੇਂ ਬਹੁਤ ਘੱਟ ਤਸਕਰੀ ਹੁੰਦੀ ਸੀ। ਖ਼ਾਲਿਸਤਾਨ ਲਹਿਰ ਤੋਂ ਬਾਅਦ ਤਾਰਾਂ ਦੀ ਵਾੜ ਕੀਤੀ ਗਈ ਸੀ। ਇਸ ਨਾਲ ਕਾਫੀ ਫਰਕ ਪਿਆ। ਪਰ ਹੁਣ ਡਰੋਨ ਦੇ ਆਉਣ ਨਾਲ ਨਵਾਂ ਖਤਰਾ ਪੈਦਾ ਹੋ ਗਿਆ ਹੈ। ਹੁਣ ਉਸ ਦਾ ਵਿਕਲਪ ਦੇਖਿਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਜਲਦੀ ਹੀ ਕਦਮ ਚੁੱਕੇ ਜਾਣਗੇ।

Leave a Reply

Your email address will not be published. Required fields are marked *