ਪਟਿਆਲਾ ਦੇ ਪੰਜਾਬ ਰਾਜ ਬਿਜਲੀ ਨਿਗਮ ਦਫਤਰ ਪਹੁੰਚੇ ਉਪ ਮੁੱਖ ਮੰਤਰੀ ਰੰਧਾਵਾ, ਕਿਹਾ – ‘ਦੱਸੋ ਮਜੀਠੀਆ ਕਿਥੇ ਬੈਠਾ, ਉਦੋਂ ਹੀ ਗ੍ਰਿਫ਼ਤਾਰ ਕਰਲਾਂਗੇ’

ਪਟਿਆਲਾ  ,23 ਦਸੰਬਰ (ਪੀ.ਵੀ ਨਿਊਜ਼) ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੱਸੋ ਮਜੀਠੀਆ ਕਿਥੇ ਬੈਠਾ ਹੈ, ਉਦੋਂ ਹੀ ਗ੍ਰਿਫਤਾਰ ਕਰ ਲਵਾਂਗੇ। ਉਪ ਮੁੱਖ ਮੰਤਰੀ ਅੱਜ ਪਟਿਆਲਾ ਵਿਖੇ ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਦਫਤਰ ਵਿਖੇ ਪੁੱਜੇ ਹੋਏ ਸਨ। ਇਥੇ ਪੱਤਰਕਾਰਾਂ ਵਲੋਂ ਮਜੀਠੀਆ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅੱਜ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਹਨ।

ਅਕਾਲੀ ਦਲ ਵਲੋਂ ਮਜੀਠੀਆ ਖਿਲਾਫ ਪਰਚਾ ਦਰਜ ਕਰਨ ਵਾਲੇ ਥਾਣੇ ਵਿਚ ਐਸਐਚਓ ਜਾਂ ਮੁਨਸ਼ੀ ਨਾ ਹੋਣ ਦੇ ਦੋਸ਼ ’ਤੇ ਰੰਧਾਵਾ ਨੇ ਕਿਹਾ ਕਿ ਇਹ ਥਾਣਾ ਵੀ ਬਾਦਲਾਂ ਦੀ ਸਰਕਾਰ ਸਮੇਂ ਹੀ ਬਣਾਇਆ ਗਿਆ ਸੀ। ਉਪ ਮੁੱਖ ਮੰਤਰੀ ਨੇ ਪਾਰਟੀ ਵਲੋਂ ਇਕ ਪਰਿਵਾਰ ’ਚ ਇਕ ਟਿਕਟ ਦੇਣ ਦੇ ਫੈਸਲੇ ਨੂੰ ਠੀਕ ਕਰਾਰ ਦਿੱਤਾ ਹੈ। ਉਨਾ ਕਿਹਾ ਕਿ ਜਦੋਂ ਉਨਾਂ ਦੇ ਪਿਤਾ ਪ੍ਰਧਾਨ ਸਨ ਤਾਂ ਪਾਰਟੀ ਵਲੋਂ ਪਿਤਾ ਨਹੀਂ ਸਗੋਂ ਉਹ ਖੁਦ ਚੋਣ ਲੜੇ ਸਨ।

Leave a Reply

Your email address will not be published. Required fields are marked *