ਹਰਭਜਨ ਸਿੰਘ ਅੱਜ ਲੈ ਸਕਦੇ ਹਨ ਕ੍ਰਿਕਟ ਤੋਂ ਰਿਟਾਇਰਮੈਂਟ, ਜਲਦ ਹੋ ਸਕਦੈ ਵੱਡਾ ਐਲਾਨ

ਨਵੀਂ ਦਿੱਲੀ ,23 ਦਸੰਬਰ (ਪੀ.ਵੀ ਨਿਊਜ਼)  ਭਾਰਤੀ ਟੀਮ ਲਈ ਲੰਬੇ ਸਮੇਂ ਤਕ ਤਿੰਨੋਂ ਰੂਪਾਂ ਦੀ ਕ੍ਰਿਕਟ ਖੇਡਣ ਵਾਲੇ ਆਫ ਸਪਿੰਨਰ ਹਰਭਜਨ ਸਿੰਘ ਅੱਜ ਆਪਣੇ ਕਰੀਅਰ ਨਾਲ ਜੁੜਿਆ ਵੱਡਾ ਅਤੇ ਅਹਿਮ ਫ਼ੈਸਲਾ ਲੈ ਸਕਦੇ ਹਨ। ਹਰਭਜਨ ਸਿੰਘ ਅੱਜ ਭਾਵ 23 ਦਸੰਬਰ ਨੂੰ ਕ੍ਰਿਕਟ ਦੀ ਦੁਨੀਆ ਨੂੰ ਅਲਵਿਦਾ ਕਹਿ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ 350 ਤੋਂ ਵੱਧ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਸਪਿੰਨਰ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਰੂਪਾਂ ਨੂੰ ਸੰਨਿਆਸ ਦਾ ਐਲਾਨ ਕਰ ਸਕਦੇ ਹਨ।

ਕ੍ਰਿਕਟ ਜਗਤ ‘ਚ ਭੱਜੀ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਆਪਣਾ ਆਖਰੀ ਪ੍ਰਤੀਯੋਗੀ ਮੈਚ ਇਸ ਸਾਲ ਅਪ੍ਰੈਲ ‘ਚ ਖੇਡਿਆ ਸੀ, ਜਦੋਂ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਆਈ.ਪੀ.ਐੱਲ. ਇਸ ਦੇ ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਖਰੀ ਮੈਚ ਮਾਰਚ 2016 ‘ਚ ਖੇਡਿਆ ਸੀ। ਟੀ-20 ਇੰਟਰਨੈਸ਼ਨਲ ਮੈਚ ‘ਚ ਉਹ ਢਾਕਾ ਦੇ ਸ਼ੇਰ-ਏ-ਬੰਗਲਾ ਕ੍ਰਿਕਟ ਸਟੇਡੀਅਮ ‘ਚ ਯੂ.ਏ.ਈ ਦੇ ਖਿਲਾਫ ਉਤਰੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮੌਕਾ ਨਹੀਂ ਮਿਲ ਸਕਿਆ।

Leave a Reply

Your email address will not be published. Required fields are marked *