ਸੁਖਪਾਲ ਖਹਿਰਾ ਦੀ ਜਾਂਚ ਲਈ ਪੀਜੀਆਈ ਦਾ ਮੈਡੀਕਲ ਬੋਰਡ ਬਣਾਓ : ਹਾਈ ਕੋਰਟ

ਚੰਡੀਗਡ਼੍ਹ,23 ਦਸੰਬਰ (ਪੀ.ਵੀ ਨਿਊਜ਼)  ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ’ਚ ਫਸੇ ਸੁਖਪਾਲ ਖਹਿਰਾ ਦੀ ਨਿਯਮਤ ਜ਼ਮਾਨਤ ਦੀ ਮੰਗ ’ਤੇ ਸੁਣਵਾਈ ਕਰਦੇ ਹੋਏ ਉਨ੍ਹਾਂ ਦੀ ਜਾਂਚ ਲਈ ਮੈਡੀਕਲ ਬੋਰਡ ਬਣਾਉਣ ਦਾ ਪੀਜੀਆਈ ਚੰਡੀਗਡ਼੍ਹ ਨੂੰ ਆਦੇਸ਼ ਦਿੱਤਾ ਹੈ। ਈਡੀ ਨੇ ਖਹਿਰਾ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ ’ਚ 21 ਜਨਵਰੀ ਨੂੰ ਮਾਮਲਾ ਦਰਜ ਕੀਤਾ ਸੀ। ਈਡੀ ਨੇ ਖਹਿਰਾ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕਰ ਲਿਆ ਸੀ। ਖਹਿਰਾ ਨੇ ਮੋਹਾਲੀ ਦੀ ਟ੍ਰਾਇਲ ਕੋਰਟ ’ਚ ਨਿਯਮਤ ਜ਼ਮਾਨਤ ਦੀ ਮੰਗ ਬਾਰੇ ਪਟੀਸ਼ਨ ਦਾਇਰ ਕੀਤੀ ਸੀ। ਮੋਹਾਲੀ ਦੀ ਟ੍ਰਾਈਲ ਕੋਰਟ ਨੇ 7 ਦਸੰਬਰ ਨੂੰ ਖਹਿਰਾ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਸੀ। ਮੋਹਾਲੀ ਦੀ ਟ੍ਰਾਇਲ ਕੋਰਟ ਤੋਂ ਨਿਯਮਤ ਜ਼ਮਾਨਤ ਖ਼ਾਰਜ ਹੋਣ ਤੋਂ ਬਾਅਦ ਹੁਣ ਇਸ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਖਹਿਰਾ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੈ। ਖਹਿਰਾ ਨੇ ਆਪਣੀ ਪਟੀਸ਼ਨ ’ਚ ਆਪਣੀ ਸਿਹਤ ਤੇ ਗੰਭੀਰ ਬਿਮਾਰੀਆਂ ਦਾ ਹਵਾਲਾ ਦਿੱਤਾ ਹੈ। ਹਾਈ ਕੋਰਟ ਦੇ ਆਦੇਸ਼ ’ਤੇ ਜੇਲ੍ਹ ’ਚ ਮੌਜੂਦ ਡਾਕਟਰ ਨੇ ਉਨ੍ਹਆਂ ਦਾ ਟੈਸਟ ਕਰ ਕੇ ਆਪਣੀ ਰਿਪੋਰਟ ਸੌਂਪੀ ਹੈ। ਹਾਈ ਕੋਰਟ ਨੇ ਰਿਪੋਰਟ ਦੇਖਣ ਤੋਂ ਬਾਅਦ ਹੁਣ ਪੀਜੀਆਈ ਨੂੰ ਮੈਡੀਕਲ ਬੋਰਡ ਬਣਾਉਣ ਦਾ ਆਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਮੈਡੀਕਲ ਬੋਰਡ ਅਗਲੀ ਸੁਣਵਾਈ ’ਤੇ ਦੱਸੇਗਾ ਕਿ ਕੀ ਪਟੀਸ਼ਨਕਰਤਾ ਦਾ ਜੇਲ੍ਹ ’ਚ ਇਲਾਜ ਮੁਮਕਿਨ ਹੈ ਜਾਂ ਉਸ ਨੂੁੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਜ਼ਰੂਰੀ ਹੈ। ਹਾਈ ਕੋਰਟ ਨੇ ਕਿਹਾ ਕਿ ਜੇ ਉਸ ਨੂੰ ਹਸਪਤਾਲ ਲਿਆਉਣਾ ਜ਼ਰੂਰੀ ਹੋਵੇ ਤਾਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹੋਣ। ਇਲਾਜ ਦੌਰਾਨ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਮੌਜੂਦ ਰਹਿਣ ਤਾਂਕਿ ਪਟੀਸ਼ਨਕਰਤਾ ਭੱਜਣ ’ਚ ਸਫਲ ਨਾ ਹੋ ਸਕੇ।

Leave a Reply

Your email address will not be published. Required fields are marked *