ਕੇਂਦਰ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਅੱਜ ਤੋਂ ਅਣਮਿੱਥੇ ਸਮੇਂ ਲਈ ਰੋਕੀਆਂ ਜਾ ਰਹੀਆਂ ਰੇਲਾਂ

ਜਲੰਧਰ,20 ਦਸੰਬਰ (ਪੀ.ਵੀ ਨਿਊਜ਼) ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਫਤਹਿ ਕਰਨ ਤੋਂ ਬਾਅਦ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ‘ਖ਼ਿਲਾਫ਼ ਹੱਲਾ ਬੋਲ ਦਿੱਤਾ ਹੈ। ਮਾਝੇ ਦੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਤੋਂ ਪੰਜਾਬ ‘ਚ ਚਾਰ ਥਾਵਾਂ ‘ਤੇ ਰੇਲਾਂ ਰੋਕੀਆਂ ਜਾਣਗੀਆਂ। ਜਾਣਕਾਰੀ ਮੁਤਾਬਿਕ ਜਥੇਬੰਦੀ ਵਲੋਂ  ਅੰਮ੍ਰਿਤਸਰ-ਬਿਆਸ ਰੇਲ ਮਾਰਗ ‘ਤੇ ਜੰਡਿਆਲਾ-ਮਾਨਵਾਲਾ, ਜਲੰਧਰ-ਪਠਾਨਕੋਟ ਰੇਲ ਮਾਰਗ ‘ਤੇ ਟਾਂਡਾ ਉੜਮੁੜ, ਫ਼ਿਰੋਜ਼ਪੁਰ ਵਿਖੇ ਟੈਂਕ ਵਾਲਾ RUB ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ‘ਤੇ ਤਰਨਤਾਰਨ ਵਿਚਕਾਰ ਰੇਲ ਟਰੈਕ ਉਤੇ ਧਰਨੇ ਦਿੱਤੇ ਜਾਣ ਦਾ ਪ੍ਰੋਗਰਾਮ ਹੈ। ਕਾਬਿਲੇਗੌਰ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਹੋਣ ਵਾਲਾ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਹੈ। ਓਧਰ ਰੇਲਵੇ ਨੇ ਸਥਿਤੀ ਨੂੰ ਦੇਖਦੇ ਹੋਏ ਰੂਟ ‘ਚ ਕੁਝ ਬਦਲਾਅ ਕੀਤੇ ਹਨ।  ਕੁਝ ਥਾਵਾਂ ‘ਤੇ, ਰੇਲ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਾਂ ਇੱਥੋਂ ਤੱਕ ਕਿ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 20 ਦਸੰਬਰ ਤੋਂ ‘ਰੇਲ ਰੋਕੋ’ ਦਾ ਸੱਦਾ ਦਿੱਤਾ ਹੋਇਆ ਹੈ।  ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਨੇ ਪ੍ਰਦਰਸ਼ਨ ਨੂੰ ਦੇਖਦਿਆਂ ਮੁਲਾਜ਼ਮਾਂ ਦੀਆਂ ਛੁੱਟੀਆਂ ਜਾਂ ਆਰਾਮ ਰੱਦ ਕਰ ਦਿੱਤੀਆਂ ਹਨ।

Leave a Reply

Your email address will not be published. Required fields are marked *