ਮਨੀਸ਼ ਫਾਜ਼ਿਲਕਾ ਅਤੇ ਜਸਵੰਤ ਘੁਬਾਇਆ ਵੱਲੋਂ ਪੰਜਾਬ ਸਰਕਾਰ ਅਤੇ ਪਰਗਟ ਸਿੰਘ ਨੂੰ ਆਤਮਦਾਹ ਦੀ ਚਿਤਾਵਨੀ

ਜਲੰਧਰ,18 ਦਸੰਬਰ (ਪੀ.ਵੀ ਨਿਊਜ਼) ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੇ ਸਿੱਖਿਆ ਵਿਭਾਗ ਵੱਲੋਂ 4185 ਅਸਾਮੀਆਂ ਮਾਸਟਰ ਕੇਡਰ ਦੀਆਂ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟ ਪੋਸਟਾਂ ਹੋਣ ਉੱਤੇ ਸ਼ੰਕਾ ਜਾਹਿਰ ਕਰਦੇ ਹੋਏ ਆਤਮ ਦਾਹ ਕਰਨ ਦੀ ਧਮਕੀ ਦਿੱਤੀ ਹੈ। ਇਸੇ ਤਰ੍ਹਾਂ ਹੀ ਯੂਨੀਅਨ ਆਗੂਆਂ ਸੰਦੀਪ ਗਿੱਲ, ਗੁਰਪਰੀਤ ਸਿੰਘ ਪੱਕਾ,ਗਗਨਦੀਪ ਕੌਰ,ਅਮਨ ਸੇਖਾ ਸਮੇਤ ਸਮੁੱਚੇ ਆਗੂਆਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਨੀਅਤ ਉੱਤੇ ਸ਼ੱਕ ਕਰਦਿਆਂ ਕਿਹਾ ਕਿ ਇਸਤਿਹਾਰ ਜਾਰੀ ਹੋਣ ਮਗਰੋਂ ਵੀ ਵਿਸ਼ਾ ਵਾਰ ਸੂਚੀ ਜਾਰੀ ਨਾ ਕਰਨਾ ਮੁੜ ਉਕਤ ਵਿਸ਼ਿਆਂ ਦੇ ਬੇਰੁਜ਼ਗਾਰਾਂ ਨਾਲ ਪੱਖਪਾਤ ਹੋਣ ਵੱਲ ਇਸ਼ਾਰਾ ਕਰਦਾ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ,ਬਲਰਾਜ ਫਰੀਦਕੋਟ,ਲਖਵਿੰਦਰ ਸਿੰਘ ਆਦਿ ਨੇ ਕਿਹਾ ਕਿ 9000 ਅਸਾਮੀਆਂ ਉਕਤ ਵਿਸ਼ਿਆਂ ਦੀਆਂ ਜਾਰੀ ਕੀਤੀਆਂ ਜਾਣ।ਜੇਕਰ ਪਿਛਲੀ 3704 ਮਾਸਟਰ ਕੇਡਰ ਦੀ ਭਰਤੀ ਵਾਂਗ ਧੋਖਾ ਕੀਤਾ ਗਿਆ ਤਾਂ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਲਖਵਿੰਦਰ ਮੁਕਤਸਰ, ਚੰਨਾ ਸ਼ੇਰਗੜ੍ਹ, ਸੁਖਜੀਤ ਹਰੀਕੇ, ਸੁਰਿੰਦਰ ਮਾਨਸਾ, ਰਛਪਾਲ, ਰਸਨ ਦੀਪ ਰਿੰਕੂ, ਕੁਲਵੰਤ ਜਟਾਨਾ, ਜਗਦੀਸ, ਲਵਪ੍ਰੀਤ ਕੌਰ, ਪਰਮਜੀਤ ਕੌਰ, ਹਰਜਿੰਦਰ ਝੁਨੀਰ, ਗੁਰਮੇਲ ਬਰਗਾੜੀ,ਬਲਕਾਰ ਸਿੰਘ ਮਘਾਣੀਆਂ,ਕੁਲਵੰਤ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *