CM ਚੰਨੀ ਨੇ ਕਿਹਾ- ਮੇਰੇ ਨਾਲ ਕਰੋ ‘ਮਨ ਕੀ ਬਾਤ’, ਟਵੀਟ ਰਾਹੀਂ ਸਾਂਝਾ ਕੀਤਾ ਨੰਬਰ

ਚੰਡੀਗੜ, 17 ਦਸੰਬਰ (ਪੀ.ਵੀ ਨਿਊਜ਼) ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਅਜਿਹੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦੀ ਜਨਤਾ ਨਾਲ ਜੁੜਨ ਦੀ ਕੋਸ਼ਿਸ਼ ‘ਚ ਜੁਟ ਗਏ ਹਨ। ਇਹੀ ਵਜ੍ਹਾ ਹੈ ਪੰਜਾਬ ਸਰਕਾਰ ਨੇ ਇਕ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ‘ਤੇ ਕੋਈ ਵੀ ਆਮ ਜਾਂ ਖਾਸ ਵਿਅਕਤੀ ਆਪਣੀ ਸਲਾਹ ਮੁੱਖ ਮੰਤਰੀ ਚੰਨੀ ਨੂੰ ਦੇ ਸਕਦਾ ਹੈ। ਚੰਨੀ ਨੇ ਖ਼ੁਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਝਾਅ ਤੇ ਸਲਾਹ ਉਨ੍ਹਾਂ ਨੂੰ ਦੇਣ। ਇਸ ਦੇ ਲਈ ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਨੰਬਰ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਪੰਜਾਬ ਦੀ ਤਰੱਕੀ ਲਈ ਕੋਈ ਵੀ ਆਪਣੀ ਸਾਲਹ ਉਨ੍ਹਾਂ ਤਕ ਪਹੁੰਚਾ ਸਕਦਾ ਹੈ। ਚੰਨੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਲਾਹ ਦੇਣ ਦਾ ਚਾਹਵਾਨ ਕੋਈ ਵੀ ਵਿਅਕਤੀ ਜਾਰੀ ਕੀਤੇ ਗਏ ਨੰਬਰ ‘ਤੇ ਮਿਸ ਕਾਲ ਕਰ ਸਕਦਾ ਹੈ। ਮਿਸਡ ਕਾਲ ਮਿਲਦੀ ਹੀ ਉਨ੍ਹਾਂ ਦੀ ਟੀਮ ਸੰਬੰਧਤ ਵਿਅਕਤੀ ਨਾਲ ਸੰਪਰਕ ਕਰੇਗੀ। ਜਿਨਾਂ ਦੀ ਸਲਾਹ ਚੰਗੀ ਲੱਗੇਗੀ, ਉਸ ‘ਤੇ ਕੰਮ ਕੀਤਾ ਜਾਵੇਗਾ।

ਕਾਂਗਰਸ ਜਨਤਾ ਨੂੰ ਲੁਭਾਉਣ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੇ ਦਾਅਵੇਦਾਰਾਂ ਨੂੰ ਟਿਕਟ ਲਈ ਅਪਲਾਈ ਕਰਨ ਲਈ ਕਿਹਾ ਹੈ। ਕਾਂਗਰਸੀ ਆਗੂ ਨਵਜੋਤ ਸਿੰਧੂ ਨੇ ਕਿਹਾ ਕਿ ਟਿਕਟ ਦੇਣ ਲਈ ਯੋਗਤਾ ਦੇਖੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਚੋਣ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਟਿਕਟ ਦੇ ਦਾਅਵੇਦਾਰਾਂ ਨੂੰ ਅਪਲਾਈ ਕਰਨ ਲਈ ਕਿਹਾ ਗਿਆ। ਕਾਂਗਰਸ 20 ਦਸੰਬਰ ਤੱਕ ਲੋਕਾਂ ਦੀਆਂ ਅਰਜ਼ੀਆਂ ਸਵੀਕਾਰ ਕਰੇਗੀ।

Leave a Reply

Your email address will not be published. Required fields are marked *