ਕਰੋੜਾਂ ਦੀ ਲਾਗਤ ਵਾਲੇ ਸੀਮਿੰਟ ਪਲਾਂਟ ਦਾ ਨੀਂਹ-ਪੱਥਰ ਰੱਖਣਗੇ ਮੁੱਖ ਮੰਤਰੀ ਚੰਨੀ, ਸੰਗਰੂਰ ਹੈਰੀਟੇਜ ਫੈਸਟੀਵਲ, ‘ਜਸ਼ਨ-ਏ-ਵਿਰਾਸਤ’ ਦਾ ਵੀ ਕਰਨਗੇ ਉਦਘਾਟਨ

ਸੰਗਰੂਰ,14 ਦਸੰਬਰ (ਪੀ.ਵੀ ਨਿਊਜ਼) ਮੁੱਖ ਮੰਤਰੀ ਚੰਨੀ ਪਹਿਲਾਂ ਪਿੰਡ ਦੇਹ ਕਲਾਂ ਵਿਖੇ ਕਰੋੜਾਂ ਦੀ ਲਾਗਤ ਵਾਲੇ ਸੀਮਿੰਟ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਦੁਪਹਿਰ ਮੁੱਖ ਮੰਤਰੀ ਪਿੰਡ ਘਾਬਦਾਂ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਣਗੇ। ਅੰਤ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਅਦ ਦੁਪਹਿਰ 2:00 ਵਜੇ ਬਨਾਸਰ ਬਾਗ, ਸੰਗਰੂਰ ਵਿਖੇ ਪਹੁੰਚਣਗੇ ਅਤੇ ਸੰਗਰੂਰ ਦੀ ਵਿਰਾਸਤ ਨੂੰ ਸਮਰਪਿਤ ਸੰਗਰੂਰ ਹੈਰੀਟੇਜ ਫੈਸਟੀਵਲ ‘ਜਸ਼ਨ-ਏ-ਵਿਰਾਸਤ’ ਦਾ ਉਦਘਾਟਨ ਕਰਨਗੇ।

Leave a Reply

Your email address will not be published. Required fields are marked *