ਵਿਰਾਟ ਕੋਹਲੀ ਸਾਊਥ ਅਫਰੀਕਾ ਖ਼ਿਲਾਫ਼ ਨਹੀਂ ਖੇਡਣਗੇ ਸੀਰੀਜ਼, BCCI ਦੇ ਸਾਹਮਣੇ ਖੜ੍ਹੀ ਹੋਈ ਮੁਸ਼ਕਿਲ !

ਨਵੀਂ ਦਿੱਲੀ ,14 ਦਸੰਬਰ (ਪੀ.ਵੀ ਨਿਊਜ਼) ਇਸੀ ਹਫ਼ਤੇ ਭਾਰਤ ਦੀ ਟੀਮ ਨੇ ਸਾਊਥ ਅਫਰੀਕਾ ਦੇ ਦੌਰੇ ਲਈ ਉਡਾਣ ਭਰਨੀ ਹੈ। ਭਾਰਤ ਟੀਮ 26 ਦਸੰਬਰ ਤੋਂ ਸਾਊਥ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ ਅਤੇ ਫਿਰ ਇਸਤੋਂ ਬਾਅਦ ਦੋਵਾਂ ਦੇਸ਼ਾਂ ’ਚ ਵਨਡੇ ਸੀਰੀਜ਼ ਕਰਵਾਈ ਜਾਵੇਗੀ। ਇਸੀ ਵਨਡੇ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਤੋਂ ਸੀਮਿਤ ਓਵਰਾਂ ਦੀ ਕਪਤਾਨੀ ਖੋਹ ਲਈ ਗਈ ਹੈ। ਟੀ20 ਇੰਟਰਨੈਸ਼ਨਲ ਕ੍ਰਿਕਟ ਤੋਂ ਉਹ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਸਨ। ਹੁਣ ਜੋ ਖ਼ਬਰ ਸਾਹਮਣੇ ਆ ਰਹੀ ਹੈ ਉਹ ਕਾਫੀ ਹੈਰਾਨ ਕਰਨ ਵਾਲੀ ਹੈ, ਜਿਸ ’ਚ ਕਿਹਾ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਸਾਊਥ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਨਹੀਂ ਖੇਡਣਗੇ।

ਵਿਰਾਟ ਕੋਹਲੀ ਤੋਂ ਕਪਤਾਨੀ ਖੋਹ ਕੇ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਹੈ ਅਤੇ ਹੁਣ ANI ਦੀ ਖਬਰ ਮੁਤਾਬਕ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਆਰਾਮ ਮੰਗਿਆ ਹੈ। ਵਿਰਾਟ ਕੋਹਲੀ ਦੇ ਆਰਾਮ ਦੀ ਖਬਰ ਵੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਅਤੇ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਇਕ ਟੈਸਟ ਮੈਚ ਤੋਂ ਆਰਾਮ ਦਿੱਤਾ ਗਿਆ ਸੀ।

ਅਜਿਹੇ ‘ਚ ਵੱਡਾ ਸਵਾਲ ਇਹ ਹੈ ਕਿ ਵਿਰਾਟ ਕੋਹਲੀ ਇਹ ਕਦਮ ਕਿਉਂ ਚੁੱਕ ਰਹੇ ਹਨ? ਹੁਣ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਲਈ ਮੁਸ਼ਕਲ ਵਧ ਗਈ ਹੈ।

Leave a Reply

Your email address will not be published. Required fields are marked *