U19 ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਦਿੱਲੀ ਦੇ ਯਸ਼ ਹੋਣਗੇ ਭਾਰਤ ਦੇ ਕਪਤਾਨ

ਨਵੀਂ ਦਿੱਲੀ,11 ਦਸੰਬਰ (ਪੀ.ਵੀ ਨਿਊਜ਼) ਦਿੱਲੀ ਦੇ ਬੱਲੇਬਾਜ਼ ਯਸ਼ ਧੁਲ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ 23 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਏਸੀਸੀ ਅੰਡਰ-19 ਏਸ਼ੀਆ ਕੱਪ ਵਿਚ ਭਾਰਤ ਦੀ 20 ਮੈਂਬਰੀ ਟੀਮ ਦੀ ਅਗਵਾਈ ਕਰਨਗੇ। ਬੀਸੀਸੀਆਈ ਨੇ ਇਹ ਐਲਾਨ ਕੀਤਾ।

ਟੂਰਨਾਮੈਂਟ ਤੋਂ ਪਹਿਲਾਂ ਬੇਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਵਿਚ 11 ਤੋਂ 19 ਦਸੰਬਰ ਦਰਮਿਆਨ ਅਭਿਆਸ ਕੈਂਪ ਲਾਇਆ ਜਾਵੇਗਾ। ਇਸ ਵਿਚ 25 ਖਿਡਾਰੀ ਭਾਗ ਲੈਣਗੇ, ਜਿਸ ਵਿਚ ਪੰਜ ਸਟੈਂਡਬਾਈ ਖਿਡਾਰੀ ਵੀ ਸ਼ਾਮਲ ਹਨ।

ਯਸ਼ ਨੇ ਇਸ ਸਾਲ ਦੇ ਸ਼ੁਰੂ ਵਿਚ ਵੀਨੂ ਮਾਂਕਡ਼ ਟਰਾਫੀ ਵਿਚ 75.50 ਦੀ ਔਸਤ ਨਾਲ 302 ਦੌਡ਼ਾਂ ਬਣਾਈਆਂ ਸੀ। ਬੀਸੀਸੀਆਈ ਨੇ ਕਿਹਾ ਕਿ ਅਗਲੇ ਸਾਲ ਜਨਵਰੀ-ਫਰਵਰੀ ’ਚ ਵੈਸਟਇੰਡੀਜ਼ ਵਿਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਬਾਅਦ ਵਿਚ ਕੀਤੀ ਜਾਵੇਗੀ। ਦੋ ਵਾਰ ਦੇ ਮੌਜੂਦਾ ਚੈਂਪੀਅਨ ਭਾਰਤ ਨੇ ਏਸੀਸੀ ਅੰਡਰ-19 ਏਸ਼ੀਆ ਕੱਪ ਛੇ ਵਾਰ ਜਿੱਤਿਆ ਹੈ, ਜਦੋਂ ਕਿ 2012 ਵਿਚ ਉਸਨੇ ਪਾਕਿਸਤਾਨ ਦੇ ਨਾਲ ਖਿਤਾਬ ਸਾਂਝਾ ਕੀਤਾ ਸੀ।

ਭਾਰਤ ਅੰਡਰ-19 ਟੀਮ : ਯਸ ਧੂਲ (ਕਪਤਾਨ), ਹਰਨੂਰ ਸਿੰਘ ਪੰਨੂ, ਅੰਗਕ੍ਰ੍ਸ਼ਿ ਰਘੂਵੰਸ਼ੀ, ਅੰਸ਼ ਗੋਸਾਈ, ਐੱਸਕੇ ਰਾਸ਼ਿਦ, ਅਨੇਸ਼ਵਰ ਗੌਤਮ, ਸਿਧਾਰਥ ਯਾਦਵ, ਕੌਸ਼ਲ ਤਾਂਬੇ, ਨਿਸ਼ਾਂਤ ਸਿੰਧੂ, ਦਿਨੇਸ਼ ਬਨਾ (ਵਿਕਟਕੀਪਰ), ਆਰਾਧਿਆ ਯਾਦਵ (ਵਿਕਟਕੀਪਰ), ਰਾਜਨਗਦ ਬਾਵਾ, ਰਾਜਵਰਧਨ ਹੈਂਗਰਗੇਕਰ, ਗਰਵ ਸਾਂਗਵਾਨ, ਰਵਿ ਕੁਮਾਰ, ਰਿਸ਼ਿਤ ਰੈਡੀ, ਮਾਨਵ ਪਾਰਖ, ਅੰਮ੍ਰਿਤ ਰਾਜ ਉਪਾਧਿਆ, ਵਿੱਕੀ ਓਸਟਵਾਲ, ਵਾਸੁ ਵਤਸ (ਫਿਟਨੈੱਸ ਮਨਜ਼ੂਰੀ ਮਿਲਣ ’ਤੇ)।

Leave a Reply

Your email address will not be published. Required fields are marked *