ਜਨਰਲ ਬਿਪਿਨ ਰਾਵਤ ਤੋਂ ਬਾਅਦ ਕੌਣ ਹੋਣਗੇ ਦੇਸ਼ ਦੇ ਅਗਲੇ CDS, ਇਨ੍ਹਾਂ ਦਾ ਨਾਂ ਹੈ ਰੇਸ ‘ਚ ਸਭ ਤੋਂ ਅੱਗੇ?

ਨਵੀਂ ਦਿੱਲੀ,10 ਦਸੰਬਰ (ਪੀ.ਵੀ ਨਿਊਜ਼) ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਦੇ ਬਾਅਦ ਖਾਲੀ ਹੋਏ ਚੀਫ਼ ਆਫ ਡਿਪੈਂਸ ਸਟਾਫ (ਸੀਡੀਐੱਸ) ਦੇ ਅਹੁਦੇ ਨੂੰ ਭਰਨ ਲਈ ਸਰਕਾਰ ਛੇਤੀ ਹੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਅਹੁਦੇ ’ਤੇ ਨਿਯੁਕਤੀ ਲਈ ਜ਼ਮੀਨ ਫੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਕਈ ਰਿਟਾਇਰਡ ਫ਼ੌਜੀ ਕਮਾਂਡਰਾਂ ਨੇ ਵੀ ਕਿਹਾ ਹੈ ਕਿ ਅਪ੍ਰੈਲ ’ਚ ਰਿਟਾਇਰ ਹੋ ਰਹੇ ਜਨਰਲ ਨਰਵਾਣੇ ਦੀ ਇਸ ਅਹੁਦੇ ’ਤੇ ਨਿਯੁਕਤੀ ਸਮਝਦਾਰੀ ਭਰਿਆ ਕਦਮ ਹੋਵੇਗਾ।

ਇਸ ਘਟਨਾਕ੍ਰਮ ਦੇ ਜਾਣਕਾਰ ਲੋਕਾਂ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਜ਼ਮੀਨੀ ਫੌਜ, ਹਵਾਈ ਫੌਜ ਤੇ ਜਲ ਸੈਨਾ ਦੇ ਸੀਨੀਅਰ ਕਮਾਂਡਰਾਂ ਦੇ ਨਾਵਾਂ ਦਾ ਇਕ ਪੈਨਲ ਬਣਾਏਗੀ। ਅਗਲੇ ਦੋ-ਤਿੰਨ ਦਿਨਾਂ ’ਚ ਤਿੰਨਾਂ ਫ਼ੌਜਾਂ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਇਸ ਪੈਨਲ ਨੂੰ ਅੰਤਮ ਰੂਪ ਦੇ ਦਿੱਤਾ ਜਾਵੇਗਾ। ਇਸਦੇ ਬਾਅਦ ਇਸਨੂੰ ਮਨਜ਼ੂਰੀ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੀ ਮਨਜ਼ੂਰੀ ਦੇ ਬਾਅਦ ਇਹ ਨਾਂ ਵਿਚਾਰ ਲਈ ਨਿਯੁਕਤੀ ਸਬੰਧੀ ਕੈਬਨਿਟ ਕਮੇਟੀ ਕੋਲ ਭੇਜੇ ਜਾਣਗੇ ਜਿਹੜੇ ਦੇਸ਼ ਦੇ ਅਗਲੇ ਸੀਡੀਐੱਸ ’ਤੇ ਆਖਰੀ ਫੈਸਲਾ ਲਵੇਗੀ। ਜਾਣਕਾਰਾਂ ਦੇ ਮੁਤਾਬਕ, ਸੀਡੀਐੱਸ ਦੀ ਨਿਯੁਕਤੀ ’ਚ ਵੀ ਸਰਕਾਰ ਉਸੇ ਪ੍ਰੋਟੋਕਾਲ ਦੀ ਪਾਲਣਾ ਕਰੇਗੀ ਜਿਹੜੀ ਤਿੰਨਾਂ ਫ਼ੌਜਾਂ ਦੇ ਮੁਖੀਆਂ ਦੀ ਨਿਯੁਕਤੀ ਲਈ ਨਿਰਧਾਰਤ ਹੈ।

Leave a Reply

Your email address will not be published. Required fields are marked *