ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਦਿੱਤੀ ਚੇਤਾਵਨੀ

ਜਲੰਧਰ,8 ਦਸੰਬਰ (ਪੀ.ਵੀ ਨਿਊਜ਼) ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਬੱਸ ਸਟੈਂਡ ਤੋਂ ਪੈਦਲ ਕੱਢਿਆ ਗਿਆ , ਜਿਸ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਪਰਗਟ ਸਿੰਘ  ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਓਹਨਾ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਵਾਰ ਵਾਰ ਮੀਟਿੰਗ ਕਰਨ ਤੇ ਵੀ ਕੋਈ ਹੱਲ ਨਹੀਂ ਨਿਕਲਿਆ।  ਸਿੱਖਿਆ ਮੰਤਰੀ ਪਰਗਟ ਸਿੰਘ  ਅਧਿਆਪਕਾਂ ਦਾ ਸ਼ੋਸ਼ਣ ਕਰ ਰਹੇ ਹਨ।

ਓਹਨਾ ਨੇ ਮੰਗ ਕਰਦਿਆਂ ਕਿਹਾ ਕਿ ਪਦ ਉਨੱਤ ਲੈਕਚਰ ਲੈਕਚਰਾਰਾਂ ਤੇ ਜਬਰੀ ਥੋਪੀ ਵਿਭਾਗੀ ਪ੍ਰੀਖਿਆ ਮੁੱਢੋਂ ਰੱਦ  ਕੀਤੀ ਜਾਵੇ ਅਤੇ ਜਬਰੀ ਸ਼ਿਫਟ ਕੀਤੇ ਗਏ ਪੀ ਟੀ ਆਈਜ਼ ਪਿੱਤਰੀ ਸਕੂਲਾਂ ਵਿਚ ਵਾਪਸ ਭੇਜੇ ਜਾਣ।  ਸਕੂਲ ਮੁਖੀ ਅਧਿਆਪਕਾਂ ਤੇ ਕਈ ਕਈ ਸਟੇਸ਼ਨਾਂ ਦਾ ਪਾਇਆ ਭਾਰ ਰੱਦ ਕੀਤਾ ਜਾਵੇ ਅਤੇ ਸਕੂਲੀ ਮੁਖੀਆਂ ਦੀ ਬਦਲੀ ਉਪਰੰਤ ਪੁਰਾਣੇ ਸਟੇਸ਼ਨ ਬਰਕਰਾਰ ਰੱਖਣ ਦਾ ਫ਼ੈਸਲਾ ਵਾਪਸ ਲਿਆ ਜਾਵੇ।  ਮਿਡਲ ਚੋਂ ਸੀ ਐਂਡ ਵੀ  ਅਤੇ ਪ੍ਰਾਇਮਰੀ 1904 ਹੈੱਡ ਟੀਚਰ ਪੋਸਟਾਂ ਖਤਮ ਕਰਨ ਅਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਰੱਦ  ਕੀਤਾ ਜਾਵੇ।  ਸਾਂਝਾ ਅਧਿਆਪਕ ਮੋਰਚਾ ਪੰਜਾਬਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ  ਸਿੱਖਿਆ ਮੰਤਰੀ ਪਰਗਟ ਸਿੰਘ  ਵਲੋਂ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀਆਂ ਚੋਣਾਂ ਚ ਅਸੀਂ ਹਨ ਨੂੰ ਜਿੱਤਣ ਨਹੀਂ ਦੇਵਾਗੇਂ ।

Leave a Reply

Your email address will not be published. Required fields are marked *