Train ‘ਚ ਸਿਰਫ਼ ਇਨ੍ਹਾਂ ਯਾਤਰੀਆਂ ਨੂੰ ਮਿਲੇਗੀ ਰਿਆਇਤੀ ਟਿਕਟ

ਨਵੀਂ ਦਿੱਲੀ, 8 ਦਸੰਬਰ (ਪੀ.ਵੀ ਨਿਊਜ਼) ਸਮੇਤ ਦੂਸਰੇ ਯਾਤਰੀਆਂ ਨੂੰ ਰਿਆਇਤੀ ਟਿਕਟ ਫਿਲਹਾਲ ਨਹੀਂ ਦੇਵੇਗਾ। ਰੇਲ, ਸੰਚਾਰ ਤੇ ਇਲੈਕਟ੍ਰਾਨਿਕ ਤੇ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਤੇ ਪ੍ਰੋਟੋਕਾਲ ਦੇ ਮੱਦੇਨਜ਼ਰ ਕੁਝ ਯਾਤਰੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਦੇ ਕਿਰਾਏ ‘ਚ ਰਿਆਇਤ ਫਿਲਹਾਲ ਦੁਬਾਰਾ ਸ਼ੁਰੂ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਰੀਆਂ Concession Tickets ਦੀ ਬਹਾਲੀ ਲਈ ਸੁਝਾਅ ਮਿਲੇ ਹਨ। ਰੇਲ ਮੰਤਰਾਲੇ ਨੇ ਮਾਮਲੇ ਦੀ ਜਾਂਚ ਕੀਤੀ ਹੈ, ਪਰ ਫਿਲਹਾਲ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਸੰਸਦ ‘ਚ ਦੱਸਿਆ ਕਿ ਦਿਵਿਆਂਗਜਨ ਦੀਆਂ 4 ਸ਼੍ਰੇਣੀਆਂ, ਰੋਗੀਆਂ ਤੇ ਵਿਦਿਆਰਥੀਆਂ ਦੀਆਂ 11 ਸ਼੍ਰੇਣੀਆਂ ਨੂੰ ਛੱਡ ਕੇ ਦੂਸਰੀ ਕਿਸੇ ਵੀ ਕੈਟਾਗਰੀ ‘ਚ ਟਿਕਟ ‘ਤੇ ਰਿਆਇਤ ਨਹੀਂ ਮਿਲੇਗੀ। ਦੱਸ ਦੇਈਏ ਕਿ Covid Mahamari ਤੋਂ ਬਾਅਦ 20 ਮਾਰਚ 2020 ਤੋਂ ਟਿਕਟ ‘ਤੇ ਰਿਆਇਤ ਖ਼ਤਮ ਕਰ ਦਿੱਤੀ ਗਈ ਸੀ। ਸੰਸਦ ‘ਚ ਰੇਲ ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਰੇਲਵੇ ਨੇ ਆਖਿਰ ਕਿਉਂ Lockdown ਦੌਰਾਨ train travel concession ਨੂੰ ਖ਼ਤਮ ਕੀਤਾ ਤੇ ਕੀ ਉਨ੍ਹਾਂ ਨੂੰ ਇਸ ਸਬੰਧੀ ਦਰਖ਼ਾਸਤ ਮਿਲੀ ਹੈ।

ਉਨ੍ਹਾਂ ਨੂੰ ਇਹ ਸਵਾਲ ਵੀ ਕੀਤਾ ਗਿਆ ਸੀ ਕਿ ਜਦੋਂ 12 ਫ਼ੀਸਦ ਤੋਂ ਵੀ ਘੱਟ ਯਾਤਰੀ ਕਿਰਾਏ ‘ਚ ਰਿਆਇਤ ਦਾ ਫਾਇਦਾ ਲੈਂਦੇ ਹਨ ਤਾਂ ਕੀ ਸਰਕਾਰ ਸਮਾਜਿਕ ਜ਼ਰੂਰਤ ਤੇ ਫਰਜ਼ ਦੇ ਮੱਦੇਨਜ਼ਰ ਕਾਫੀ ਸਮੇਂ ਤੋਂ ਦਿੱਤੀ ਜਾ ਰਹੀ ਕਿਰਾਏ ‘ਚ ਰਿਆਇਤ ਨੂੰ ਬਹਾਲ ਕਰੇਗੀ?

ਕਿੰਨਾ ਮਿਲਦਾ ਹੈ Train Travel Concession

ਦਿਵਿਆਂਗਜਨ

2nd Class, SL, 1st Class, 3AC, AC Chair Car ‘ਚ 75 ਫ਼ੀਸਦ ਰਿਆਇਤ

IAC ਤੇ 2 AC ‘ਚ 50%

3AC ਤੇ AC Chair Car (Rajdhani/Shatabadi trains) ‘ਚ 25%

MST ਤੇ QST ‘ਚ 50%

Deaf-Dump Passenger : 2nd Class, SL, 1st class ‘ਚ 50%

MST ਤੇ QST ‘ਚ 50%

ਰੇਲ ਮੰਤਰੀ ਨੇ ਬੀਤੇ ਮਹੀਨੇ ਐਲਾਨ ਕੀਤਾ ਸੀ ਕਿ Indian Railways ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਘਟਾਏਗਾ। ਇਸ ਨਾਲ ਟਿਕਟ ਦੀਆਂ ਪੁਰਾਣੀਆਂ ਦਰਾਂ ਲਾਗੂ ਹੋ ਜਾਣਗੀਆਂ। ਇਹ ਯਾਤਰੀਆਂ ਲਈ ਰਾਹਤ ਦੀ ਗੱਲ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਘੱਟ ਕਿਰਾਇਆ ਭਰਨਾ ਪਵੇਗਾ।

Leave a Reply

Your email address will not be published. Required fields are marked *