ਚੀਨ ‘ਚ ਤੀਜਾ ਬੱਚਾ ਪੈਦਾ ਕਰਨ ‘ਤੇ ਟੈਕਸ ਛੋਟ ਸਮੇਤ ਮਿਲਣਗੀਆਂ ਹੋਰ ਸਹੂਲਤਾਂ

 ਚੀਨ,8 ਦਸੰਬਰ (ਪੀ.ਵੀ ਨਿਊਜ਼) ਚੀਨ ਦੇ ਪ੍ਰਾਂਤਾਂ ਨੇ ਕਈ ਸਹਾਇਕ ਉਪਾਵਾਂ ਦਾ ਐਲਾਨ ਕੀਤਾ ਹੈ, ਜਿਸ ‘ਚ ਗਰਭ ਅਵਸਥਾ ਤੇ ਜਣੇਪੇ ਦੌਰਾਨ ਖਰਚਿਆਂ ਨੂੰ ਸਬਸਿਡੀ ਦੇਣਾ ਤੇ ਤੀਜੇ ਬੱਚੇ ‘ਤੇ ਜੋੜੇ ਲਈ ਟੈਕਸ ਛੋਟ ਸ਼ਾਮਲ ਹੈ। ਇਸ ਕਦਮ ਦਾ ਮਕਸਦ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ‘ਚ ਜਨਮ ਦਰ ‘ਚ ਤੇਜ਼ੀ ਨਾਲ ਕਮੀ ਨੂੰ ਰੋਕਣਾ ਹੈ। ਚੀਨ ਦੀ ਰਾਸ਼ਟਰੀ ਸੰਸਦ, ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਨੇ ਅਗਸਤ ਵਿੱਚ ਤਿੰਨ-ਬੱਚਿਆਂ ਦੀ ਨੀਤੀ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦਿੱਤੀ ਸੀ। ਦੇਸ਼ ਵਿੱਚ ਵਧਦੇ ਜਨਸੰਖਿਆ ਸੰਕਟ ਨੂੰ ਹੱਲ ਕਰਨ ਲਈ ਇਹ ਇੱਕ ਵੱਡਾ ਨੀਤੀਗਤ ਕਦਮ ਹੈ।

NPC ਨੇ ਇੱਕ ਸੋਧਿਆ ਹੋਇਆ ਆਬਾਦੀ ਅਤੇ ਪਰਿਵਾਰ ਨਿਯੋਜਨ ਕਾਨੂੰਨ ਪਾਸ ਕੀਤਾ ਜੋ ਚੀਨੀ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਸੰਭਵ ਤੌਰ ‘ਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਖ਼ਰਚੇ ਕਾਰਨ ਚੀਨੀ ਜੋੜਿਆਂ ਦੀ ਵਧੇਰੇ ਬੱਚੇ ਪੈਦਾ ਕਰਨ ਵਿੱਚ ਦਿਲਚਸਪੀ ਨਾ ਲੈਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਹਿਮ ਕਦਮ ਹੈ। ਜਨਸੰਖਿਆ ਤੇ ਪਰਿਵਾਰ ਨਿਯੋਜਨ ਐਕਟ ਅਗਸਤ ਵਿੱਚ ਪਾਸ ਹੋਣ ਤੋਂ ਬਾਅਦ ਚੀਨ ਵਿੱਚ 20 ਤੋਂ ਵੱਧ ਸੂਬਾਈ-ਪੱਧਰੀ ਖੇਤਰਾਂ ਨੇ ਆਪਣੇ ਸਥਾਨਕ ਬੱਚੇ ਦੇ ਜਨਮ ਨਿਯਮਾਂ ਵਿੱਚ ਸੋਧ ਕੀਤੀ ਹੈ।

ਬੀਜਿੰਗ ਸਮੇਤ ਹੋਰ ਖੇਤਰਾਂ ਵਿੱਚ ਸਹਿਯੋਗੀ ਉਪਾਵਾਂ ਦਾ ਐਲਾਨ

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਦੀ ਖ਼ਬਰ ਮੁਤਾਬਕ ਇਸ ਸਬੰਧ ‘ਚ ਕਈ ਸਹਿਯੋਗੀ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ‘ਚ ਬੀਜਿੰਗ, ਸਿਚੁਆਨ ਅਤੇ ਜਿਆਨਸੀ ਸਮੇਤ ਹੋਰ ਖੇਤਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਪੈਟਰਨਿਟੀ ਲੀਵ ਦੇਣਾ, ਜਣੇਪਾ ਛੁੱਟੀ ਦੀ ਮਿਆਦ ਵਧਾਉਣਾ ਅਤੇ ਵਿਆਹ ਲਈ ਛੁੱਟੀ ਤੇ ਜਣੇਪਾ ਛੁੱਟੀ ਦੀ ਮਿਆਦ ਨੂੰ ਵਧਾਉਣਾ ਸ਼ਾਮਲ ਹੈ। ਨੈਸ਼ਨਲ ਹੈਲਥ ਕਮਿਸ਼ਨ ਦੇ ਅਧਿਕਾਰੀ ਯਾਂਗ ਵੇਨਜ਼ੋਂਗ ਨੇ ਕਿਹਾ, “ਸਰਕਾਰ ਨੂੰ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਦੀ ਲਾਗਤ ਨੂੰ ਸਾਂਝਾ ਕਰਨ ਲਈ ਅਗਵਾਈ ਕਰਨੀ ਚਾਹੀਦੀ ਹੈ।

2016 ਵਿੱਚ ਚੀਨ ਨੇ ਦਹਾਕਿਆਂ ਪੁਰਾਣੀ ਇੱਕ-ਬੱਚਾ ਨੀਤੀ ਨੂੰ ਰੱਦ ਕਰ ਦਿੱਤਾ, ਜਿਸ ਨਾਲ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ। ਚੀਨ ਨੂੰ ਜਨਗਣਨਾ ਤੋਂ ਬਾਅਦ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਤੋਂ ਪਤਾ ਚੱਲਿਆ ਸੀ ਕਿ ਚੀਨ ਦੀ ਆਬਾਦੀ ਦੀ ਵਿਕਾਸ ਦਰ ਹੌਲੀ ਹੈ।

Leave a Reply

Your email address will not be published. Required fields are marked *