ਡਾ. ਚਰਨਜੀਤ ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

ਮੋਹਾਲੀ/ਜਲੰਧਰ ,7 ਦਸੰਬਰ (ਪੀ.ਵੀ ਨਿਊਜ਼) ਉੱਤਰੀ ਭਾਰਤ ਦੇ ਦਿਲ ਦੇ ਰੋਗਾਂ ਦੇ ਮਾਹਰ ਡਾ. ਚਰਨਜੀਤ ਸਿੰਘ ਪਰੂਥੀ (Dr. Charanjit Singh Pruthi) ਨੇ ਸੋਮਵਾਰ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਮੈਡੀਕਲ ਕੌਂਸਲ (Punjab Medical Council) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ।
ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਡਾ. ਪਰੂਥੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਮੈਡੀਕਲ ਖੇਤਰ ਵਿੱਚ ਹਾਸਲ ਕੀਤੇ ਤਜਰਬੇ ਨੂੰ ਮੈਡੀਕਲ ਕੌਂਸਲ ਦੇ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਲਈ ਵਰਤਣਗੇ ਅਤੇ ਇਹ ਨਵੀਂ ਜ਼ਿੰਮੇਵਾਰੀ ਇਮਾਨਦਾਰੀ ਅਤੇ ਪੂਰੇ ਸਮਰਪਨ ਨਾਲ ਨਿਭਾਉਣਗੇ।

ਗੌਰਤਲਬ ਹੈ ਕਿ 2 ਦਸੰਬਰ 1953 ਨੂੰ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਜਨਮੇ ਡਾ. ਪਰੂਥੀ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ 1977 ਵਿੱਚ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਇਸੇ ਅਦਾਰੇ ਤੋਂ 1983 ਵਿੱਚ ਐਮ.ਡੀ. ਮੈਡੀਸਨ ਦੀ ਡਿਗਰੀ ਕੀਤੀ। ਉਨਾਂ ਨੇ ਕਾਰਡੀਓਲਾਜੀ ਵਿੱਚ ਫੈਲੋਸ਼ਿਪ ਵੀ ਹਾਸਲ ਕੀਤੀ। ਪੜਾਈ ਤੋਂ ਬਾਅਦ ਡਾ. ਪਰੂਥੀ ਨੇ ਵੱਖ-ਵੱਖ ਮੈਡੀਕਲ ਸੰਸਥਾਵਾਂ ਵਿੱਚ ਜ਼ਿੰਮੇਂਵਾਰੀ ਨਿਭਾਈ ਅਤੇ ਇਸ ਖੇਤਰ ਵਿੱਚ ਵੱਡਾ ਨਾਮੜਾ ਖੱਟਿਆ। ਉਨਾਂ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲਿਆ। 1995 ਵਿੱਚ ਉਨ੍ਹਾਂ ਨੇ ਬੀ.ਬੀ.ਸੀ. ਹਾਰਟ ਕੇਅਰ ਪਰੂਥੀ ਹਸਪਤਾਲ ਜਲੰਧਰ ਦੇ ਨਾਂਅ ਹੇਠ ਉੱਤਰੀ ਭਾਰਤ ਦਾ ਪਹਿਲਾ ਓਪਨ ਹਾਰਟ ਸਰਜਰੀ ਸੈਂਟਰ ਖੋਲਿਆ। ਉਹ ਇਸ ਦੇ ਚੇਅਰਮੈਨ-ਕਮ- ਡਾਇਰੈਕਟਰ ਹਨ। ਇਸ ਵੇਲੇ ਉਹ ਕੈਪੀਟੋਲ ਹਸਪਤਾਲ ਜਲੰਧਰ ਦੇ ਚੇਅਰਮੈਨ ਵੀ ਹਨ।

ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਆਈ.ਐਮ.ਏ ਦੇ ਰਾਸ਼ਟਰੀ ਉਪ ਪ੍ਰਧਾਨ ਡਾ.ਨਵਜੋਤ ਦਹੀਆ, ਡਾ.ਅਵਨੀਸ਼ ਕੁਮਾਰ, ਡੀ.ਆਰ.ਐਮ.ਈ.ਪੰਜਾਬ ਅਤੇ ਹੋਰ ਪੀਐਸਸੀ ਮੈਂਬਰ, ਜਿਨ੍ਹਾਂ ਵਿੱਚ ਡਾ.ਗਿਰੀਸ਼ ਸਾਹਨੀ, ਮੀਤ ਪ੍ਰਧਾਨ ਡਾ. ਮਨੋਜ ਕੁਮਾਰ ਸੋਬਤੀ, ਡਾ. ਜੈਸਮੀਨ ਕੌਰ, ਡਾ: ਸੁਰਿੰਦਰਪਾਲ ਸਿੰਘ, ਡਾ: ਵਿਜੈ ਕੁਮਾਰ, ਡਾ: ਕਰਮਵੀਰ ਗੋਇਲ, ਡਾ: ਅਮਰਬੀਰ ਸਿੰਘ, ਡਾ: ਪਿ੍ਰਤਪਾਲ ਸਿੰਘ, ਡਾ: ਭਗਵੰਤ ਸਿੰਘ, ਡਾ: ਅਸ਼ੋਕ ਉੱਪਲ, ਡਾ: ਅਕਾਸ਼ ਦੀਪ ਅਗਰਵਾਲ, ਰਜਿਸਟਰਾਰ, ਵਰਿੰਦਰ ਸੂਦ ਓ.ਐਸ.ਡੀ ਵਰਿੰਦਰ ਸੂਦ ਵੀ ਹਾਜ਼ਰ ਸਨ।

ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਡਾ: ਅਨੇਜਾ (ਚਮੜੀ  ਰੋਗਾਂ ਦੇ ਮਾਹਰ), ਡਾ: ਹਰਨੂਰ ਪਰੂਥੀ (ਕਾਰਡੀਓਲਾਜਿਸਟ ਅਤੇ ਡਾਇਰੈਕਟਰ ਕੈਪੀਟੋਲ ਹਸਪਤਾਲ), ਜੀ. ਐੱਸ. ਸਿਆਲ (ਸੀ. ਏ. ਅਤੇ ਟਰੱਸਟੀ ਅਜੀਤ ਸਮਾਚਾਰ) ਜਤਿੰਦਰ ਪਾਲ ਪਰੂਥੀ, (ਚੇਅਰਮੈਨ ਗਲੈਕਸੀ ਆਟੋਜੋਨ) ਢੀਂਡਸਾ ਅਤੇ ਕਰਨ ਲਾਲੀ ਵੀ ਪ੍ਰਧਾਨ ਦੇ ਨਾਲ ਮੌਜੂਦ ਸਨ।

Leave a Reply

Your email address will not be published. Required fields are marked *