AAP ਕਨਵੀਨਰ ਨੇ ਮਹਿਲਾਵਾਂ ਤੋਂ ਜਲੰਧਰ ‘ਚ ਭਰਵਾਏ ਗਰੰਟੀ ਕਾਰਡ, ਕਿਹਾ- ਇਹ ਕੈਪਟਨ ਦਾ ਕਾਰਡ ਨਹੀਂ, ਕੇਜਰੀਵਾਲ ਦਾ ਵਾਅਦਾ ਹੈ

ਕਰਤਾਰਪੁਰ ,7  ਦਸੰਬਰ (ਪੀ.ਵੀ ਨਿਊਜ਼) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਲੰਧਰ ਦੇ ਕਰਤਾਰਪੁਰ ਸਾਹਿਬ ਵਿਖੇ ਆਏ ਤੇ ਉਨ੍ਹਾਂ ਕਿਹਾ ਕਿ ਔਰਤਾਂ ਦੇ ਖਾਤੇ ਵਿਚ ਆਉਣ ਵਾਲੇ 1000 ਰੁਪਏ ਨਾਲ ਉਹ ਸੂਟ ਖਰੀਦਣ ਤੇ ਮਾਣ ਨਾਲ ਕਹਿਣ ਕਿ ਉਨ੍ਹਾਂ ਨੂੰ ਇਹ ਸੂਟ ਉਨ੍ਹਾਂ ਦੇ ਕਾਲੇ ਭਰਾ ਨੇ ਲੈ ਕੇ ਦਿੱਤਾ ਹੈ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤਾ ਕਿ ਘਰ ਘਰ ਆ ਕੇ ਉਨ੍ਹਾਂ ਦੇ ਵਰਕਰਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਸੂਬੇ ਵਿਚ ਆਪ ਦੀ ਸਰਕਾਰ ਬਣਨ ਤੇ ਹਰ ਰਜਿਸਟਰਡ ਔਰਤ ਨੂੰ 1000 ਰੁਪਏ ਹਰ ਮਹੀਨੇ ਦਿੱਤਾ ਜਾਵੇਗਾ। ਕੇਜਰੀਵਾਲ ਨੇ ਇਸ ਮੌਕੇ ਔਰਤਾਂ ਦੇ ਕਾਰਡ ਰਜਿਸਟਰਡ ਕਰਨ ਦੀ ਸ਼ੁਰੂਆਤ ਵੀ ਕੀਤੀ।ਇਹ ਰਜਿਸਟ੍ਰੇਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਕਾਰਡ ਵਾਂਗ ਨਹੀਂ ਹੋਵੇਗੀ। ਇਸ ਲਈ ਮੈਂ ਸਾਰੀਆਂ ਭੈਣਾਂ, ਮਾਵਾਂ ਤੇ ਬੇਟੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਆਉਣ ’ਤੇ ਹਰ ਇਕ ਦੇ ਖਾਤੇ ਵਿਚ 1000 ਰੁਪਏ ਜ਼ਰੂਰ ਆਉਣਗੇ। ਉਨ੍ਹਾਂ ਕਿਹਾ ਕਿ ਹੁਣ ਸਾਰਿਆਂ ਦੇ ਮਨਾਂ ਵਿਚ ਇਹ ਸਵਾਲ ਹੈ ਕਿ ਇਹ ਪੈਸਾ ਆਵੇਗਾ ਕਿਥੋਂ? ਉਨ੍ਹਾਂ ਕਿਹਾ ਕਿ ਰੇਤ ਮਾਫੀਆ ’ਤੇ ਕੰਟਰੋਲ ਕਰਕੇ ਉਥੋਂ ਬਚਾਇਆ ਪੈਸਾ ਔਰਤਾਂ ਦੇ ਖਾਤਿਆਂ ਵਿਚ ਆਵੇਗਾ।

ਦੱਸ ਦੇਈਏ ਕਿ ਪਿਛਲੇ ਦੌਰਿਆਂ ਵਿੱਚ ਕੇਜਰੀਵਾਲ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਕੇਜਰੀਵਾਲ ਦੇ ਦੌਰੇ ਦੌਰਾਨ ਔਰਤਾਂ ਦੇ ਗਾਰੰਟੀ ਕਾਰਡ ਭਰਨ ਦਾ ਪ੍ਰੋਗਰਾਮ ਹੈ। ਇਸ ਮੌਕੇ ਕੇਜਰੀਵਾਲ ਦੇ ਨਾਲ ‘ਆਪ’ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਵੀ ਮੌਜੂਦ ਸਨ। ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ‘ਤੇ ਚੁਟਕੀ ਲਈ, ਜਿਸ ‘ਚ ਉਨ੍ਹਾਂ ਨੇ ਉਨ੍ਹਾਂ ਨੂੰ ਕਾਲਾ ਕਿਹਾ ਸੀ।

ਕੇਜਰੀਵਾਲ ਨੇ ਕਿਹਾ ਕਿ ਉਹ ਕਾਲੇ ਹਨ, ਪਰ ਉਨ੍ਹਾਂ ਦੀ ਨੀਅਤ ਸਾਫ਼ ਹੈ। ਜਦੋਂ ਉਸ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਤਾਂ ਉਲਟਾ ਉਸ ਦੇ ਖ਼ਿਲਾਫ਼ ਬੋਲਣ ਲੱਗੇ। ਉਸ ਨੇ ਔਰਤਾਂ ਨੂੰ ਪੁੱਛਿਆ ਕਿ ਉਹ ਕਾਲਾ ਭਾਈ ਨੂੰ ਪਸੰਦ ਕਰਦੇ ਹਨ ਜਾਂ ਨਹੀਂ। ਜਲੰਧਰ ‘ਚ ਕੀਤੀ ਗਈ ਰੈਲੀ ‘ਚ ਅਰਵਿੰਦ ਕੇਜਰੀਵਾਲ ਦੇ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਮੌਜੂਦ ਸਨ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੇਜਰੀਵਾਲ ਅੱਜ ਦੇ ਪੰਜਾਬ ਦੌਰੇ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਦੇ ਹਨ ਜਾਂ ਨਹੀਂ। ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਚੰਡੀਗੜ੍ਹ ‘ਚ ਕਾਂਗਰਸ ਨੇਤਾ ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਚੁਣਿਆ ਸੀ।

Leave a Reply

Your email address will not be published. Required fields are marked *