ਗੰਨੇ ਦਾ ਭਾਅ 360 ਹੀ ਮਿਲੂ, ਜੇ ਨਾ ਮਿਲੂ ਤਾਂ ਮੈਨੂੰ ਫੜ ਲਿਓ: ਸਿੱਧੂ

ਕਾਹਨੂੰਵਾਨ,2 ਦਸੰਬਰ (ਪੀ.ਵੀ ਨਿਊਜ਼) ਕਾਹਨੂੰਵਾਨ ਵਿਖੇ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਮੈਂ ਇਸ ਇਲੈੱਕਸ਼ਨ ਨੂੰ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਲੜਾਂਗਾ | ਸਿੱਧੂ ਦਾ ਕਹਿਣਾ ਸੀ ਕਿ ਛੋਟੇ ਕਿਸਾਨਾਂ ਲਈ ਕਾਰਪੋਰੇਟ ਲਿਆਂਦਾ ਜਾਵੇਗਾ | ਇਸ ਨਾਲ ਹੀ ਲੋਕਾਂ ਨੂੰ ਕਹਿਣਾ ਸੀ ਕਿ ਗੁੰਮਰਾਹ ਹੋ ਕੇ ਵੋਟ ਨਾ ਪਾਇਓ | ਸਿੱਧੂ ਨੇ ਕਿਹਾ ਕਿ ਗੰਨੇ ਦਾ ਭਾਅ 360 ਹੀ ਮਿਲੂ, ਜੇ ਨਾ ਮਿਲੂ ਤਾਂ ਸਿੱਧੂ ਨੂੰ ਫੜ ਲਿਓ | ਫਤਹਿ ਬਾਜਵਾ ਸੰਬੰਧੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਮੇਰਾ ਭਰਾ ਇਸ ਵਾਰ 10 ਹਜ਼ਾਰ ‘ਤੇ ਜਿੱਤੇਗਾ | ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਵਿਚ ਅਰਵਿੰਦ ਕੇਜਰੀਵਾਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਘੇਰਿਆ |

Leave a Reply

Your email address will not be published. Required fields are marked *