ਸਿਆਸੀ ਹਲਚਲ: ਬਰਨਾਲੇ ਆਲਿਓਂ ਤੁਹਾਡਾ ‘ਆਪ’ ਦਾ ਵਿਧਾਇਕ ਸਾਡੀ ਪਾਰਟੀ ‘ਚ ਆਉਣ ਨੂੰ ਫਿਰਦਾ: ਸਾਬਕਾ ਸਿਹਤ ਮੰਤਰੀ

ਬਰਨਾਲਾ , 27 ਨਵੰਬਰ (ਪੀ.ਵੀ ਨਿਊਜ਼) ਬਰਨਾਲਾ ਦੇ ਇਕ ਨਿੱਜੀ ਪੈਲੇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ‘ਤੇ ਰੱਖੇ ਸਮਾਗਮ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਜਿਹਾ ਖੁਲਾਸਾ ਕੀਤਾ ਕਿ ਬਰਨਾਲਾ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਲਈ ਉਤਾਵਲੇ ਹਨ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕਿਸ਼ਤੀ ‘ਚੋਂ ਛਾਲ ਮਾਰ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਡੀ ‘ਚ ਸਾਰੇ ਹੀ ਵਿਧਾਇਕ ਸਵਾਰ ਹੋਣਾ ਚਾਹੁੰਦੇ ਹਨ। ਮੰਚ ਤੋਂ ਬਲਬੀਰ ਸਿੰਘ ਸਿੱਧੂ ਦੇ ਇਸ ਭਾਸ਼ਨ ਨਾਲ ਜ਼ਿਲ੍ਹਾ ਬਰਨਾਲਾ ਦੀ ਸਿਆਸਤ ‘ਚ ਹਲਚਲ ਮੱਚ ਗਈ ਹੈ।

Leave a Reply

Your email address will not be published. Required fields are marked *