ਪੰਜਾਬ ਦੀ ਤੁਲਨਾ ਦਿੱਲੀ ਨਾਲ ਨਾ ਕਰਨ ਕੇਜਰੀਵਾਲ: ਪਰਗਟ ਸਿੰਘ

ਜਲੰਧਰ, 26 ਨਵੰਬਰ (ਪੀ.ਵੀ ਨਿਊਜ਼) ਸਿੱਖਿਆ ਮੰਤਰੀ ਪਰਗਟ ਸਿੰਘ ਨੇ ਜਲੰਧਰ ਸਰਕਟ ਹਾਊਸ `ਚ ਪ੍ਰੈਸ ਕਾਨਫਰੰਸ ਦੌਰਾਨ ਸਕੂਲੀ ਸਿੱਖਿਆ ਮਾਮਲੇ ‘ਤੇ ਦਿੱਲੀ ਸਰਕਾਰ ਨੂੰ ਲਿਆ ਲੰਮੇ ਹੱਥੀਂ ਕਿਹਾ, ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਂਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ। ਓਹਨਾ ਕਿਹਾ ਕਿ ਦਿੱਲੀ ਦੇ ਮੁਖ ਮੰਤਰੀ ਕੇਜਰੀਵਾਲ ਪੰਜਾਬ ਦੀ ਤੁਲਨਾ ਦਿੱਲੀ ਨਾਲ ਨਾ ਕਰਨ, ਦਿੱਲੀ `ਚ ਸਿਰਫ 2767 ਸਰਕਾਰੀ ਸਕੂਲ ਹਨ ਜਦਕਿ ਪੰਜਾਬ ਚ 19377 ਸਕੂਲ ਹਨ ।

ਸਿੱਖਿਆ ਮੰਤਰੀ ਪਰਗਟ ਸਿੰਘ B.Ed. TET ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਮਿਲੇ ਅਤੇ ਓਹਨਾ ਕਿਹਾ ਕਿ 29 ਨਵੰਬਰ ਅਤੇ 2 ਦਸੰਬਰ ਨੂੰ ਅਦਾਲਤ ਵਿਚ ਤਰੀਕ ਹੈ ਜੇਕਰ ਪ੍ਰਵਾਨਗੀ ਮਿਲੀ ਤਾਂ ਸਕੂਲਾਂ ਦੀਆਂ ਭਰਤੀਆਂ ਸਮੇਤ ਕਾਲਜਾਂ ਚ ਵੀ 1100 ਲੈਕਚਰਾਰਾਂ ਦੀਆਂ ਭਰਤੀਆਂ ਵੀ ਕੱਢੀਆਂ ਜਾਣਗੀਆਂ।

ਇਸ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਬਾਰੇ ਸਾਰੀਆਂ ਅਧਿਆਪਕ ਜਥੇਬੰਦੀਆਂ ਨਾਲ 10-10 ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਅਧਿਆਪਕ ਜਥੇਬੰਦੀਆਂ ਦੇ ਆਪੋ ਆਪਣੇ ਵਖਰੇਵੇਂ ਹਨ । ਅਧਿਆਪਕਾਂ ਦੀਆਂ 18-19 ਹਜ਼ਾਰ ਭਾਰਤੀਆਂ ਅਦਾਲਤ ਵਿਚ ਰੁਕੀਆਂ ਪਈਆਂ ਹਨ । ਸਿਖਿਆ ਮੰਤਰੀ ਨੇ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਚ ਵਿਦਿਆਰਥੀਆਂ ਦੇ ਦਾਖਲੇ ਕੁਝ ਤਕਨੀਕੀ ਕਾਰਨਾਂ ਕਰ ਕੇ ਨਹੀਂ ਸਨ ਹੋ ਰਹੇ, ਜਲਦ ਸਭ ਠੀਕ ਕਰ ਰਹੇ ਹਾਂ।

Leave a Reply

Your email address will not be published. Required fields are marked *