ਵੀਹ ਹਜ਼ਾਰ ਪ੍ਰੋਫੈਸਰਾਂ ਦੀ ਮੰਗ ’ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਭਰੀ ਹਾਮੀ

ਚੰਡੀਗਡ਼੍ਹ, 26 ਨਵੰਬਰ (ਪੀ.ਵੀ ਨਿਊਜ਼) ਪੰਜਾਬ ਯੂਨੀਵਰਸਿਟੀ ਤੇ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਦੇ ਵੀਹ ਹਜ਼ਾਰ ਪ੍ਰੋਫੈਸਰਾਂ ਨੂੰ ਜਲਦੀ ਖ਼ੁਸ਼ਖ਼ਬਰੀ ਮਿਲਣ ਦੀ ਆਸ ਹੈ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮਗਰੋਂ ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪ੍ਰੋਫੈਸਰਾਂ ਨੂੰ ਸੱਤਵਾਂ ਪੇ-ਸਕੇਲ ਦੇਣ ਦੀ ਹਾਮੀ ਭਰ ਦਿੱਤੀ ਹੈ। ਸਭ ਕੁਝ ਠੀਕ ਰਿਹਾ ਤਾਂ ਦਸੰਬਰ ਵਿਚ ਇਸ ਬਾਰੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਜਾਵੇਗਾ।

ਮਾਮਲੇ ਨੂੰ ਲੈ ਕੇ ਹਜ਼ਾਰਾਂ ਪ੍ਰੋਫੈਸਰ ਕਈ ਮਹੀਨਿਆਂ ਤੋਂ ਸਡ਼ਕਾਂ ’ਤੇ ਸੰਘਰਸ਼ ਕਰ ਰਹੀ ਹੈ।  ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਮੈਂਬਰਾਂ ਦੀ ਬਠਿੰਡਾ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਤਨਖ਼ਾਹ ਦੇ ਮਾਮਲੇ ਨੂੰ ਲੈ ਕੇ ਅਹਿਮ ਮੀਟਿੰਗ ਹੋਈ। ਵਿੱਤ ਮੰਤਰੀ ਨੇ ਪੁਟਾ ਮੈਂਬਰਾਂ ਨੂੰ ਇਨ੍ਹਾਂ ਪ੍ਰੋਫੈਸਰਾਂ ਦੀਆਂ ਮੰਗਾਂ ਨੂੰ ਸਹੀ ਆਖਦਿਆਂ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਨਾਲ ਹੀ ਮਾਮਲੇ ਵਿਚ ਉਨ੍ਹਾਂ ਨੇ ਅਗਲੇ ਮੰਗਲਵਾਰ ਨੂੰ ਚੰਡੀਗਡ਼੍ਹ ਵਿਚ ਵਿੱਤ ਵਿਭਾਗ ਤੇ ਉੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਉੱਚ ਪੱਧਰੀ ਮੀਟਿੰਗ ਸੱਦੀ ਹੈ।

Leave a Reply

Your email address will not be published. Required fields are marked *