ਮੈਕਸੀਕੋ : ਓਵਰਪਾਸ ਤੋਂ ਮਿਲੀਆਂ ਲਟਕੀਆਂ ਹੋਇਆ ਲਾਸ਼ਾਂ

ਮੈਕਸੀਕੋ ਸਿਟੀ, 25 ਨਵੰਬਰ (ਪੀ.ਵੀ ਨਿਊਜ਼) ਮੈਕਸੀਕੋ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਰਾਜ ਜ਼ਕਾਟੇਕਾਸ ਵਿਚ ਇਕ ਹਾਈਵੇਅ ਓਵਰਪਾਸ ਤੋਂ ਲਟਕੀਆਂ ਤਿੰਨ ਹੋਰ ਲਾਸ਼ਾਂ ਲੱਭੀਆਂ ਹਨ, ਜਿੱਥੇ ਪਿਛਲੇ ਹਫ਼ਤੇ 10 ਹੋਰ ਲਾਸ਼ਾਂ ਮਿਲੀਆਂ ਸਨ। ਜ਼ਕਾਟੇਕਾਸ ਰਾਜ ਦੀ ਜਨਤਕ ਸੁਰੱਖਿਆ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਤਿੰਨ ਲਾਸ਼ਾਂ ਮੰਗਲਵਾਰ ਨੂੰ ਸੈਨ ਜੋਸੇ ਡੇ ਲੌਰਡੇਸ ਸ਼ਹਿਰ ਵਿਚ ਮਿਲੀਆਂ। ਜਿਕਰਯੋਗ ਹੈ ਕਿ ਇਸ ਤੋਂ ਇਕ ਹਫ਼ਤਾ ਪਹਿਲਾਂ, ਮੈਕਸੀਕੋ ਸਿਟੀ ਦੇ ਉੱਤਰ ਵਿਚ ਲਗਭਗ 340 ਮੀਲ (550 ਕਿਲੋਮੀਟਰ) ਦੂਰ ਇਕ ਹੋਰ ਕਸਬੇ, ਸਿਉਦਾਦ ਕੁਆਹਟੇਮੋਕ ਵਿਚ 10 ਲਾਸ਼ਾਂ, ਜਿਨ੍ਹਾਂ ਵਿਚੋਂ 9 ਇਕ ਓਵਰਪਾਸ ‘ਤੇ ਲਟਕੀਆਂ ਹੋਈਆਂ ਸਨ। 10ਵੀਂ ਲਾਸ਼ ਫੁੱਟਪਾਥ ‘ਤੇ ਮਿਲੀ ਸੀ। ਪੀੜਤ ਸਾਰੇ ਮਰਦ ਸਨ।

Leave a Reply

Your email address will not be published. Required fields are marked *