ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਆਦਮਪੁਰ , 24 ਨਵੰਬਰ (ਪੀ.ਵੀ ਨਿਊਜ਼) ਨਗਰ ਕੌਂਸਲ ਆਦਮਪੁਰ ਵਿਖੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅਤੇ ਪੰਜਾਬ ਸਰਕਰ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ। ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ। ਜਾਣਕਾਰੀ ਦਿੰਦੇ ਪ੍ਰਧਾਨ ਮੇਸ਼ੀ ਬਾਬੂ, ਮੀਤ ਪ੍ਰਧਾਨ ਸੰਜੀਵ ਕੁਮਾਰ, ਜਨਰਲ ਸੈਕਟਰੀ ਦੀਪਕ ਕੁਮਾਰ, ਰਵੀ ਕੁਮਾਰ ਅਤੇ ਹੋਰ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਕਰੀਬ ਪਿਛਲੇ 13 ਸਾਲਾਂ ਤੋਂ ਸਫਾਈ ਕਰਮਚਾਰੀ ਵਜੋਂ ਨਗਰ ਨਗਰ ਕੌਂਸਲ ਆਦਮਪੁਰ ਵਿਚ ਆਪਣੀ ਡਿਊਟੀ ਨਿਭਾ ਰਹੇ ਹਨ, ਪਰ ਅਜੇ ਤਕ ਸਰਕਾਰ ਨੇ 38 ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ।

ਜਿਸ ਠੇਕੇਦਾਰ ਦਾ ਠੇਕਾ ਖ਼ਤਮ ਹੋ ਚੁੱਕਾ ਹੈ ਉਹ ਸਾਡਾ ਸਫਾਈ ਕਰਮਚਾਰੀਆਂ ਦਾ ਫੰਡ ਨਹੀਂ ਦੇ ਰਿਹਾ ਅਤੇ ਅਸ਼ੋਕ ਕੁਮਾਰ ਮੁਲਾਜ਼ਮ ਦੀ ਮੌਤ ਹੋਈ ਨੂੰ ਸੱਤ ਸਾਲ ਬੀਤ ਚੁੱਕੇ ਹਨ ਪਰ ਅਜੇ ਤਕ ਸਰਕਾਰ ਨੇ ਉਸ ਦੇ ਪਰਿਵਾਰ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਵੀ ਨਹੀਂ ਦਿੱਤੀ। ਮੁਲਾਜ਼ਮਾਂ ਨੇ ਦੱਸਿਆ ਸਰਕਾਰ ਵੱਲੋਂ ਜਾਰੀ ਇਕ ਲੈਟਰ ਤਹਿਤ ਚੌਦਾਂ ਪੱਕੇ ਸੀਵਰਮੈਨ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਪਰ ਮੌਜੂਦਾ ਵਿਭਾਗ ਦੇ ਅਧਿਕਾਰੀ ਸਫ਼ਾਈ ਕਰਮਚਾਰੀਆਂ ਤੋਂ ਹੀ ਕੰਮ ਲੈ ਰਹੇ ਹਨ ਜੋ ਕਿ ਗ਼ਲਤ ਹੈ। ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਤਿਲਕ ਰਾਜ ਗੋਰਾ, ਰਜੀਵ ਗਿੱਲ, ਰਾਜੂ, ਦਲਵੀਰ ਕੌਰ, ਰੇਸ਼ਮਾ, ਗੀਤਾ, ਊਸ਼ਾ, ਗੁਲਸ਼ਨ ਕੁਮਾਰ, ਜੀਵਨ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ, ਦੀਪਕ ਹੰਸ, ਸੰਦੀਪ, ਦੀਪਾ, ਪ੍ਰਿੰਸ, ਹਰਮੇਸ਼ ਲਾਲ, ਰਾਜ ਕੁਮਾਰ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।

Leave a Reply

Your email address will not be published. Required fields are marked *