ਐੱਨ ਆਰ ਆਈ ਅਫੇਅਰ ਪੰਜਾਬ ਸਰਕਾਰ ਵੱਲੋਂ ਸ:ਬਲਦੇਵ ਸਿੰਘ ਬਾਜਵਾ ਯੌਰਪ ਦਾ ਕੋਆਡੀਨੇਟਰ (Coordinator of Europe)ਨਿਯੁਕਤ

ਜਲੰਧਰ ,17 ਨਵੰਬਰ (ਪੀ.ਵੀ ਨਿਊਜ਼) ਪੰਜਾਬ ਸਰਕਾਰ ਦੇ ਸਿੱਖਿਆ, ਖੇਡਾਂ, ਯੂਥ ਸਰਵਿਸ ਤੇ ਐਨ ਆਰ ਆਈ ਅਫੇਅਰ ਮੰਤਰੀ ਪ੍ਰਗਟ ਸਿੰਘ ਵੱਲੋਂ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੇ ਪ੍ਰਵਾਸੀਆਂ ਦੀ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਲਈ ਸਰਕਾਰ ਦੀ ਬਚਨਵੱਧਤਾ ਦਾ ਸਬੂਤ ਦਿੰਦਿਆਂ ਲੋਕਾਂ ਵਿਚ ਹਰਮਨ ਪਿਆਰੇ ਜਰਮਨ ਨਿਵਾਸੀ ਮੀਡੀਆ ਪੰਜਾਬ ਅਖਬਾਰ ਦੇ ਸੰਸਥਾਪਕ ਸ: ਬਲਦੇਵ ਸਿੰਘ ਬਾਜਵਾ ਨੂੰ ਐਨ ਆਰ ਆਈ ਅਫੇਅਰ (ਪੰਜਾਬ) ਯੌਰਪ ਦੇ ਕੋਆਡੀਨੇਟਰ (Coordinator of Europe)ਨਿਯੁਕਤ ਕੀਤਾ ਗਿਆ। ਜਿਨ੍ਹਾਂ ਦੀ ਨਿਯੁਕਤੀ ਦੀ ਖਬਰ ਸੁਣਦਿਆਂ ਹੀ ਯੌਰਪ ਦੇ ਸਾਰੇ ਦੇਸ਼ਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

Leave a Reply

Your email address will not be published. Required fields are marked *