ਗੁਰਪੁਰਬ ਮਨਾਉਣ ਲਈ 855 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ

ਅੰਮ੍ਰਿਤਸਰ,17 ਨਵੰਬਰ (ਪੀ.ਵੀ ਨਿਊਜ਼) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਰਵਾਨਾ ਹੋਇਆ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ ਕਰ ਰਹੇ ਹਨਜਿਨ੍ਹਾਂ ਦੀ ਅਗਵਾਈ ਚ ਪਹਿਲਾਂ ਵੀ ਕਈ ਵਾਰ ਜਥੇ ਪਾਕਿਸਤਾਨ ਜਾ ਚੁੱਕੇ ਹਨ।

ਇਸ ਜੱਥੇ ਚ 855 ਸ਼ਰਧਾਲੂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ ਤੇ ਦਸ ਦਿਨਾਂ ਬਾਅਦ ਜੱਥਾ 26 ਨਵੰਬਰ ਨੂੰ ਭਾਰਤ ਵਾਪਸ ਪਰਤੇਗਾ। ਐਸਜੀਪੀਸੀ ਵੱਲੋਂ ਅਪਲਾਈ ਕੀਤੇ ਗਏ ਵੀਜਿਆਂ ਚੋਂ 191 ਸ਼ਰਧਾਲੂਆਂ ਨੂੰ ਵੀਜਾ ਨਹੀਂ ਮਿਲਿਆ। ਬਹਿਣੀਵਾਲ ਨੇ ਦੱਸਿਆ ਪਾਕਿਸਤਾਨ ਜਾਣ ਵਾਲੇ ਜਥੇ ਦੇ ਸਾਰੇ ਮੈਬਰਾਂ ਨੇ ਕੋਵਿਡ ਪ੍ਰੋਟੋਕਾਲ ਦੀ ਪੂਰੀ ਤਰਾਂ ਪਾਲਣਾ ਕੀਤੀ ਹੈ ਤੇ ਸਾਰਿਆਂ ਦੀ ਜਿੱਥੇ ਵੈਕਸੀਨੇਸ਼ਨ ਹੋ ਚੁੱਕੀ ਹੈਉਥੇ ਹੀ ਸਾਰੇ ਸ਼ਰਧਾਲੂਆਂ ਦੇ ਕੋਵਿਡ ਟੈਸਟ ਵੀ ਹੋਏ ਹਨ।

ਬਹਿਣੀਵਾਲ ਨੇ ਦੱਸਿਆ ਕਿ ਜਥੇ ਦੇ ਮੈਂਬਰ ਪਾਕਿਸਤਾਨ ਵਿਚਲੇ ਗੁਰਦੁਆਰਾ ਨਨਕਾਣਾ ਸਾਹਿਬਪੰਜਾ ਸਾਹਿਬ ਹਸਨ ਅਬਦਾਲਡੇਰਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ ਤੇ ਇਸ ਤੋਂ ਇਲਾਵਾ ਲਾਹੌਰ ਵਿਖੇ ਸਥਿਤ ਗੁਰਦੁਆਰਿਆਂ ਚ ਵੀ ਸੰਗਤ ਨਤਮਸਤਕ ਹੋਵੇਗੀ।

ਜਥੇ ਚ ਜਾ ਰਹੇ ਸ਼ਰਧਾਲੂਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕਰਤਾਰਪੁਰ ਕੋਰੀਡੋਰ ਖੋਲਣ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਕੁਝ ਸ਼ਰਧਾਲੂਆਂ ਨੇ ਭਾਰਤਪਾਕਿਸਤਾਨ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਇਛੁੱਕ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਵੀ ਮੰਗ ਕੀਤੀ। ਜਥੇ ਦੇ ਆਗੂ ਰਾਮਪਾਲ ਸਿੰਘ ਬਹਿਣੀਵਾਲ ਨੇ ਵੀ ਆਖਿਆ ਕਿ ਉਹ ਪਾਕਿਸਤਾਨ ਸਰਕਾਰ ਦੇ ਨੂੰਮਾਇੰਦਿਆਂ ਸਾਹਮਣੇ ਵੀ ਇਹ ਮਸਲਾ ਉਠਾਉਣਗੇ।

Leave a Reply

Your email address will not be published. Required fields are marked *